IPL 2026: ਦਿੱਲੀ vs ਮੁੰਬਈ ਅਤੇ ਗੁਜਰਾਤ vs ਰਾਜਸਥਾਨ ਅੱਜ ਦੋ ਵੱਡੇ ਮੁਕਾਬਲੇ

ਨਿਊਜ਼ ਪੰਜਾਬ

4 ਅਪ੍ਰੈਲ 2026

ਆਈਪੀਐਲ 2026 ਵਿੱਚ ਅੱਜ ਕ੍ਰਿਕਟ ਪ੍ਰੇਮੀਆਂ ਲਈ ਡਬਲ ਧਮਾਕਾ ਦਿਨ ਹੈ। ਪਹਿਲਾ ਮੁਕਾਬਲਾ Delhi Capitals ਅਤੇ Mumbai Indians ਵਿਚਾਲੇ ਦੁਪਹਿਰ 3:30 ਵਜੇ Arun Jaitley Stadium ਵਿੱਚ ਖੇਡਿਆ ਜਾਵੇਗਾ, ਜਦਕਿ ਟਾਸ 3 ਵਜੇ ਹੋਵੇਗਾ। ਮੁੰਬਈ ਲਈ ਵੱਡੀ ਖ਼ਬਰ ਇਹ ਹੈ ਕਿ ਨਿਊਜ਼ੀਲੈਂਡ ਦੇ ਕਪਤਾਨ Mitchell Santner ਟੀਮ ਨਾਲ ਜੁੜ ਗਏ ਹਨ ਅਤੇ ਅੱਜ ਦੇ ਮੈਚ ਵਿੱਚ ਉਹ ਅੱਲ੍ਹਾ ਗਜ਼ਨਫਰ ਦੀ ਥਾਂ ਖੇਡ ਸਕਦੇ ਹਨ।

ਦਿਨ ਦਾ ਦੂਜਾ ਰੋਮਾਂਚਕ ਮੈਚ Gujarat Titans ਅਤੇ Rajasthan Royals ਵਿਚਾਲੇ ਸ਼ਾਮ 7:30 ਵਜੇ Narendra Modi Stadium, ਅਹਿਮਦਾਬਾਦ ਵਿੱਚ ਹੋਵੇਗਾ। ਦੋਵੇਂ ਟੀਮਾਂ ਲਈ ਇਹ ਮੁਕਾਬਲਾ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ, ਜਿਸ ਨਾਲ ਪੌਇੰਟਸ ਟੇਬਲ ਵਿੱਚ ਵੱਡਾ ਫਰਕ ਪੈ ਸਕਦਾ ਹੈ।