ਇੰਡੋਨੇਸ਼ੀਆ ‘ਚ 7.6 ਤੀਬਰਤਾ ਦਾ ਭੂਚਾਲ, ਸੁਨਾਮੀ ਲਹਿਰਾਂ ਦਰਜ; ਇੱਕ ਦੀ ਮੌਤ

ਨਿਊਜ਼ ਪੰਜਾਬ

2 ਅਪ੍ਰੈਲ 2026

ਵੀਰਵਾਰ ਨੂੰ Indonesia ਦੇ ਉੱਤਰੀ ਮੋਲੂਕਾ ਸਾਗਰ ਵਿੱਚ 7.6 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ ਆਇਆ, ਜਿਸ ਨਾਲ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਅਤੇ ਸੁਨਾਮੀ ਲਹਿਰਾਂ ਵੀ ਦਰਜ ਕੀਤੀਆਂ ਗਈਆਂ।

Indonesian Meteorological Agency ਮੁਤਾਬਕ ਪੰਜ ਥਾਵਾਂ ‘ਤੇ ਸੁਨਾਮੀ ਲਹਿਰਾਂ ਰਿਕਾਰਡ ਹੋਈਆਂ, ਜਿਨ੍ਹਾਂ ਵਿੱਚੋਂ ਸਭ ਤੋਂ ਉੱਚੀ ਲਹਿਰ ਉੱਤਰੀ ਸੁਲਾਵੇਸੀ ਦੇ ਉੱਤਰੀ ਮਿਨਾਹਾਸਾ ਵਿੱਚ 0.75 ਮੀਟਰ ਦਰਜ ਕੀਤੀ ਗਈ। ਭੂਚਾਲ ਤੋਂ ਬਾਅਦ 11 ਆਫਟਰਸ਼ਾਕ ਵੀ ਮਹਿਸੂਸ ਕੀਤੇ ਗਏ। ਮਨਾਡੋ ਖੇਤਰ ਵਿੱਚ ਇੱਕ ਇਮਾਰਤ ਢਹਿ ਜਾਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਹੈ ਕਿਉਂਕਿ ਝਟਕਿਆਂ ਦਾ ਖਤਰਾ ਹਾਲੇ ਵੀ ਬਣਿਆ ਹੋਇਆ ਹੈ ਅਤੇ ਨੁਕਸਾਨ ਦਾ ਪੂਰਾ ਅੰਕਲਨ ਜਾਰੀ ਹੈ।