ਹਾਂਗਕਾਂਗ ਹਵਾਈ ਅੱਡੇ  ਬੋਇੰਗ 747 ਕਾਰਗੋ ਜਹਾਜ਼ ਰਨਵੇ ਤੋਂ ਤਿਲਕ ਕੇ ਸਮੁੰਦਰ ‘ਚ ਡਿੱਗਿਆ, 2 ਦੀ ਹੋਈ ਮੌਤ

ਨਿਊਜ਼ ਪੰਜਾਬ

20 ਅਕਤੂਬਰ 2025

ਹਾਂਗਕਾਂਗ ਅੰਤਰਰਾਸ਼ਟਰੀ ਹਵਾਈ ਅੱਡੇ’ਤੇ ਸੋਮਵਾਰ ਤੜਕੇ  ਦੁਬਈ ਤੋਂ ਆ ਰਿਹਾ ਇੱਕ ਬੋਇੰਗ 747 ਕਾਰਗੋ ਜਹਾਜ਼  ਲੈਂਡਿੰਗ ਦੌਰਾਨ ਰਨਵੇ ਤੋਂ ਫਿਸਲ ਕੇ ਸਮੁੰਦਰ ਵਿੱਚ ਜਾ ਡਿੱਗਿਆ।

ਸਥਾਨਕ ਸਮੇਂ ਅਨੁਸਾਰ ਸਵੇਰੇ ਲਗਭਗ 3:50 ਵਜੇ, ਜਦੋਂ ਜਹਾਜ਼ ਉਤਰ ਰਿਹਾ ਸੀ, ਤਦ ਮੌਸਮ ਖਰਾਬ ਸੀ । ਸ਼ੁਰੂਆਤੀ ਰਿਪੋਰਟਾਂ ਮੁਤਾਬਕ, ਜਹਾਜ਼ ਨੇ ਕੰਟਰੋਲ ਗੁਆ ਦਿੱਤਾ ਅਤੇ ਰਨਵੇ ‘ਤੇ ਮੌਜੂਦ ਇੱਕ ਗਰਾਊਂਡ ਸਪੋਰਟ ਵਹੀਕਲ  ਨਾਲ ਟਕਰਾ ਗਿਆ। ਟੱਕਰ ਇੰਨੀ ਜ਼ੋਰਦਾਰ ਸੀ ਕਿ ਜਹਾਜ਼ ਰਨਵੇ ਤੋਂ ਤਿਲਕ ਕੇ ਸਿੱਧਾ ਸਮੁੰਦਰ ਵਿੱਚ ਜਾ ਡਿੱਗਿਆ, ਜਿਸ ਨਾਲ ਜਹਾਜ਼ ਦਾ ਇੱਕ ਹਿੱਸਾ ਟੁੱਟ ਗਿਆ।

ਇਸ ਹਾਦਸੇ ਵਿੱਚ ਦੋ ਗਰਾਊਂਡ ਸਟਾਫ ਮੈਂਬਰਾਂ ਦੀ ਮੌਤ ਹੋ ਗਈ, ਜੋ ਉਸ ਵਾਹਨ ਵਿੱਚ ਸਵਾਰ ਸਨ, ਜਿਸ ਨਾਲ ਜਹਾਜ਼ ਟਕਰਾਇਆ। ਜਹਾਜ਼ ਵਿੱਚ ਮੌਜੂਦ ਚਾਰ ਕਰੂ ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ, ਹਾਲਾਂਕਿ ਉਹਨਾਂ ਨੂੰ ਹਲਕੀਆਂ ਚੋਟਾਂ ਕਾਰਨ ਹਸਪਤਾਲ ਭੇਜਿਆ ਗਿਆ ਹੈ।