ਹਲਵਾਰਾ ਏਅਰਪੋਰਟ ਤੋਂ 15 ਮਈ ਤੋਂ ਉਡਾਣਾਂ ਸ਼ੁਰੂ, ਦਿੱਲੀ ਲਈ ਸਿੱਧੀ ਫਲਾਈਟ ਸੇਵਾ ਲਾਈਵ

ਨਿਊਜ਼ ਪੰਜਾਬ

2 ਅਪ੍ਰੈਲ 2026

ਲੁਧਿਆਣਾ ਦੇ ਹਲਵਾਰਾ ਏਅਰਪੋਰਟ ਤੋਂ ਜਲਦ ਹੀ ਹਵਾਈ ਸੇਵਾ ਦੀ ਸ਼ੁਰੂਆਤ ਹੋਣ ਜਾ ਰਹੀ ਹੈ, ਜਿਸ ਨਾਲ ਇਲਾਕੇ ਦੇ ਯਾਤਰੀਆਂ ਨੂੰ ਵੱਡੀ ਸੁਵਿਧਾ ਮਿਲੇਗੀ। Air India ਵੱਲੋਂ ਫਲਾਈਟ ਬੁਕਿੰਗ ਅੱਜ ਤੋਂ ਹੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪਹਿਲੀ ਉਡਾਣ 15 ਮਈ ਨੂੰ ਦਿੱਲੀ ਤੋਂ ਆ ਕੇ ਇੱਥੇ ਲੈਂਡ ਕਰੇਗੀ। ਇਸ ਦੇ ਨਾਲ ਹੀ ਲੁਧਿਆਣਾ ਤੋਂ ਪਹਿਲੀ ਫਲਾਈਟ ਵੀ ਨਵੀਂ ਦਿੱਲੀ ਲਈ ਹੀ ਰਵਾਨਾ ਹੋਵੇਗੀ। ਇਸ ਰੂਟ ‘ਤੇ ਯਾਤਰਾ ਦਾ ਸਮਾਂ ਲਗਭਗ 1 ਘੰਟਾ 10 ਮਿੰਟ ਹੋਵੇਗਾ ਅਤੇ ਸ਼ੁਰੂਆਤੀ ਕਿਰਾਇਆ ਕਰੀਬ 3512 ਰੁਪਏ ਰੱਖਿਆ ਗਿਆ ਹੈ। ਰੋਜ਼ਾਨਾ ਦੋ ਫਲਾਈਟਾਂ ਦਿੱਲੀ-ਲੁਧਿਆਣਾ ਵਿਚਕਾਰ ਚਲਣਗੀਆਂ, ਜਿਨ੍ਹਾਂ ਵਿੱਚ ਸਵੇਰੇ ਅਤੇ ਦੁਪਹਿਰ ਦੀਆਂ ਉਡਾਣਾਂ ਸ਼ਾਮਲ ਹਨ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵੀ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਸ਼ੁਰੂਆਤ ਵਿੱਚ ਸਿਰਫ ਇਕੋਨਾਮੀ ਕਲਾਸ ਵਿੱਚ ਬੁਕਿੰਗ ਉਪਲਬਧ ਹੈ ਅਤੇ ਭਵਿੱਖ ਵਿੱਚ ਮੰਗ ਦੇ ਅਧਾਰ ‘ਤੇ ਉਡਾਣਾਂ ਦੀ ਗਿਣਤੀ ਵਧਾਈ ਜਾ ਸਕਦੀ ਹੈ।