ਨਿਊਜ਼ ਪੰਜਾਬ
2 ਅਪ੍ਰੈਲ 2026
IPL ਦੇ ਪੰਜਵੇਂ ਮੈਚ ਵਿੱਚ ਦਿੱਲੀ ਕੈਪੀਟਲਸ ਨੇ ਲਖਨਊ ਸੁਪਰ ਜਾਇੰਟਸ ਨੂੰ 6 ਵਿਕਟਾਂ ਨਾਲ ਹਰਾਕੇ ਸ਼ਾਨਦਾਰ ਜਿੱਤ ਦਰਜ ਕੀਤੀ। ਇਕਾਨਾ ਸਟੇਡੀਅਮ ਵਿੱਚ ਖੇਡੇ ਗਏ ਇਸ ਮੁਕਾਬਲੇ ਵਿੱਚ ਲਖਨਊ ਦੀ ਟੀਮ 18.4 ਓਵਰਾਂ ਵਿੱਚ 141 ਦੌੜਾਂ ‘ਤੇ ਆਲਆਊਟ ਹੋ ਗਈ, ਜਦਕਿ ਦਿੱਲੀ ਨੇ 17.1 ਓਵਰਾਂ ਵਿੱਚ 4 ਵਿਕਟਾਂ ਗੁਆ ਕੇ ਆਸਾਨੀ ਨਾਲ ਟੀਚਾ ਹਾਸਲ ਕਰ ਲਿਆ। ਮੁਸ਼ਕਲ ਹਾਲਾਤਾਂ ਵਿੱਚ ਇੰਪੈਕਟ ਪਲੇਅਰ ਸਮੀਰ ਰਿਜਵੀ (70 ਨਾਟਆਊਟ) ਅਤੇ ਟ੍ਰਿਸਟਨ ਸਟੱਬਸ (39) ਨੇ 5ਵੇਂ ਵਿਕਟ ਲਈ 119 ਦੌੜਾਂ ਦੀ ਮੈਚ-ਜਿੱਤੂ ਭਾਗੀਦਾਰੀ ਕਰਦੇ ਹੋਏ ਟੀਮ ਨੂੰ ਜਿੱਤ ਤੱਕ ਪਹੁੰਚਾਇਆ, ਜਿਸ ਲਈ ਰਿਜਵੀ ਨੂੰ ਪਲੇਅਰ ਆਫ ਦ ਮੈਚ ਵੀ ਚੁਣਿਆ ਗਿਆ।
