ਨਿਊਜ਼ ਪੰਜਾਬ
31 ਮਾਰਚ 2026
Punjab Kings ਅਤੇ Gujarat Titans ਵਿਚਕਾਰ IPL 2026 ਦਾ ਰੋਮਾਂਚਕ ਮੈਚ ਅੱਜ ਮੁੱਲਾਂਪੁਰ, ਨਿਊ ਚੰਡੀਗੜ੍ਹ ਦੇ Maharaja Yadavindra Singh International Cricket Stadium ਵਿੱਚ ਸ਼ਾਮ 7:30 ਵਜੇ ਖੇਡਿਆ ਜਾਵੇਗਾ, ਜਦਕਿ ਟਾਸ 7 ਵਜੇ ਹੋਵੇਗਾ। ਇਹ ਦੋਵਾਂ ਟੀਮਾਂ ਲਈ ਇਸ ਸੀਜ਼ਨ ਦਾ ਪਹਿਲਾ ਮੁਕਾਬਲਾ ਹੈ ਅਤੇ ਦੋਵੇਂ ਟੀਮਾਂ ਨੇ ਮੈਚ ਤੋਂ ਪਹਿਲਾਂ ਜ਼ੋਰਦਾਰ ਅਭਿਆਸ ਵੀ ਕੀਤਾ। ਦਰਸ਼ਕਾਂ ਲਈ ਸਟੇਡੀਅਮ ਦੇ ਗੇਟ ਦੁਪਹਿਰ 3:30 ਵਜੇ ਖੁੱਲ੍ਹਣਗੇ ਅਤੇ ਕੁੱਲ 10 ਦਾਖਲਾ ਗੇਟ ਬਣਾਏ ਗਏ ਹਨ, ਜਿਸ ਵਿੱਚ ਗੇਟ ਨੰਬਰ 1 ਵਿਸ਼ੇਸ਼ ਤੌਰ ‘ਤੇ ਅਪਾਹਜ ਵਿਅਕਤੀਆਂ ਲਈ ਰਾਖਵਾਂ ਹੈ। ਇਹ ਮੈਦਾਨ ਪੰਜਾਬ ਕਿੰਗਜ਼ ਦਾ ਘਰੇਲੂ ਮੈਦਾਨ ਹੈ ਅਤੇ ਟੀਮ ਨੇ ਨਵਾਂ ਨਾਮ ਰੱਖਣ ਤੋਂ ਬਾਅਦ ਆਪਣਾ ਪਹਿਲਾ ਮੈਚ ਨਹੀਂ ਹਾਰਿਆ। ਦੋਵਾਂ ਟੀਮਾਂ ਦੇ ਵਿਚਕਾਰ ਪਿਛਲੇ ਮੁਕਾਬਲੇ ਕਾਫੀ ਟੱਕਰ ਦੇ ਰਹੇ ਹਨ, ਜਿੱਥੇ 6 ਮੈਚਾਂ ਵਿੱਚ ਦੋਵਾਂ ਨੇ 3-3 ਜਿੱਤ ਦਰਜ ਕੀਤੀਆਂ ਹਨ। ਪ੍ਰਸ਼ਾਸਨ ਵੱਲੋਂ ਟ੍ਰੈਫਿਕ ਸੁਚਾਰੂ ਬਣਾਉਣ ਲਈ ਖਾਸ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ, ਜਿਸ ਅਨੁਸਾਰ ਮੁੱਲਾਂਪੁਰ-ਚੰਡੀਗੜ੍ਹ ਬੈਰੀਅਰ, ਬੱਦੀ-ਕੁਰਾਲੀ ਰੋਡ, PR-6 ਅਤੇ PR-7 ਰੂਟਾਂ ਰਾਹੀਂ ਸਟੇਡੀਅਮ ਤੱਕ ਪਹੁੰਚਣ ਲਈ ਵੱਖ-ਵੱਖ ਰਸਤੇ ਨਿਰਧਾਰਿਤ ਕੀਤੇ ਗਏ ਹਨ, ਤਾਂ ਜੋ ਦਰਸ਼ਕਾਂ ਨੂੰ ਕੋਈ ਦਿੱਕਤ ਨਾ ਆਵੇ।
