ਨਿਊਜ਼ ਪੰਜਾਬ
31 ਮਾਰਚ 2026
ਜਲੰਧਰ ਦੇ ਪਿੰਡ ਸੋਹਲ ਜਾਗੀਰ ਵਿੱਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ ਵਿੱਚ ਇਕ ਮਾਂ ਵੱਲੋਂ ਆਪਣੇ ਹੀ 6 ਸਾਲ ਦੇ ਪੁੱਤਰ ਅਰਸ਼ਪ੍ਰੀਤ ਸਿੰਘ ਦਾ ਕਤਲ ਕਰਨ ਦੇ ਮਾਮਲੇ ਵਿੱਚ ਅਦਾਲਤ ਨੇ ਦੋਸ਼ੀ ਕੁਲਵਿੰਦਰ ਕੌਰ ਨੂੰ ਉਮਰ ਕੈਦ ਅਤੇ 50,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਹ ਘਟਨਾ 8 ਜੂਨ 2020 ਦੀ ਹੈ, ਜਦੋਂ ਬੱਚਾ ਆਪਣੀ ਦਾਦੀ ਨਾਲ ਸੌਣ ਦੀ ਜ਼ਿੱਦ ਕਰ ਰਿਹਾ ਸੀ, ਜਿਸ ਕਾਰਨ ਘਰ ਵਿੱਚ ਝਗੜਾ ਵਧ ਗਿਆ। ਗੁੱਸੇ ਵਿੱਚ ਆ ਕੇ ਮਾਂ ਨੇ ਚਾਕੂ ਨਾਲ ਬੱਚੇ ‘ਤੇ ਵਾਰ ਕਰ ਦਿੱਤਾ। ਗੰਭੀਰ ਜ਼ਖਮੀ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਹ ਰਸਤੇ ਵਿੱਚ ਹੀ ਦਮ ਤੋੜ ਗਿਆ। ਪੁਲਿਸ ਜਾਂਚ, ਗਵਾਹਾਂ ਦੇ ਬਿਆਨਾਂ ਅਤੇ ਸਬੂਤਾਂ ਦੇ ਆਧਾਰ ‘ਤੇ ਅਦਾਲਤ ਨੇ ਇਸਨੂੰ ਬਹੁਤ ਹੀ ਸੰਵੇਦਨਸ਼ੀਲ ਅਤੇ ਗੰਭੀਰ ਮਾਮਲਾ ਮੰਨਦਿਆਂ ਕਠੋਰ ਸਜ਼ਾ ਸੁਣਾਈ, ਤਾਂ ਜੋ ਸਮਾਜ ਵਿੱਚ ਸਖ਼ਤ ਸੁਨੇਹਾ ਜਾਵੇ।
