ਨਿਊਜ਼ ਪੰਜਾਬ
26 ਮਾਰਚ 2026
ਮਰਹੂਮ ਪੰਜਾਬੀ ਗਾਇਕ Sidhu Moosewala ਦੇ ਫੈਨਜ਼ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਹਿੱਟ ਗੀਤ “Burrowta” ਦੀ ਬੇਮਿਸਾਲ ਸਫਲਤਾ ਤੋਂ ਬਾਅਦ ਹੁਣ ਜਲਦੀ ਹੀ ਇੱਕ ਹੋਰ ਨਵਾਂ ਗੀਤ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਮੂਸੇਵਾਲਾ ਦੇ ਅਧਿਕਾਰਕ Instagram ਪੇਜ ‘ਤੇ ਸਟੋਰੀ ਰਾਹੀਂ ਸਾਂਝੀ ਕੀਤੀ ਗਈ, ਜਿਸ ਵਿੱਚ ਫੈਨਜ਼ ਦਾ “Burrowta” ਨੂੰ ਮਿਲੇ ਪਿਆਰ ਲਈ ਧੰਨਵਾਦ ਕਰਦੇ ਹੋਏ ਨਵੇਂ ਗੀਤ ਦਾ ਐਲਾਨ ਕੀਤਾ ਗਿਆ।
“Burrowta” ਨੇ ਰਿਲੀਜ਼ ਤੋਂ ਬਾਅਦ ਧਮਾਕੇਦਾਰ ਪ੍ਰਦਰਸ਼ਨ ਕੀਤਾ ਹੈ। ਕੇਵਲ ਤਿੰਨ ਮਹੀਨਿਆਂ ਵਿੱਚ ਹੀ ਇਸ ਗੀਤ ਨੇ YouTube ‘ਤੇ 100 ਮਿਲੀਅਨ ਤੋਂ ਵੱਧ ਵਿਊਜ਼ ਹਾਸਲ ਕਰ ਲਏ ਹਨ ਅਤੇ 10 ਮਿਲੀਅਨ ਤੋਂ ਜ਼ਿਆਦਾ ਕਮੈਂਟਸ ਨਾਲ ਇਹ ਦੁਨੀਆ ਭਰ ਵਿੱਚ ਟਿੱਪਣੀਆਂ ਦੇ ਮਾਮਲੇ ਵਿੱਚ ਦੂਜੇ ਨੰਬਰ ‘ਤੇ ਪਹੁੰਚ ਗਿਆ ਹੈ।
ਯਾਦ ਰਹੇ ਕਿ 29 ਮਈ 2022 ਨੂੰ ਸਿਰਫ 28 ਸਾਲ ਦੀ ਉਮਰ ਵਿੱਚ Sidhu Moosewala ਦਾ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੀ ਮੌਤ ਨੂੰ ਹੁਣ ਚਾਰ ਸਾਲ ਹੋਣ ਵਾਲੇ ਹਨ, ਪਰ ਉਨ੍ਹਾਂ ਦੀ ਲੋਕਪ੍ਰਿਯਤਾ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਮੌਤ ਤੋਂ ਬਾਅਦ ਵੀ ਉਨ੍ਹਾਂ ਦੇ ਲਗਭਗ 12 ਗੀਤ ਰਿਲੀਜ਼ ਹੋ ਚੁੱਕੇ ਹਨ, ਜੋ ਹਰ ਵਾਰ ਨਵੇਂ ਰਿਕਾਰਡ ਬਣਾਉਂਦੇ ਹਨ। ਹੁਣ “Burrowta” ਤੋਂ ਬਾਅਦ ਫੈਨਜ਼ ਨੂੰ ਉਨ੍ਹਾਂ ਦੇ ਆਉਣ ਵਾਲੇ ਨਵੇਂ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਹੈ।
