ਚੰਡੀਗੜ੍ਹ ‘ਚ ਏਅਰ ਸ਼ੋਅ ਦੀ ਧੂਮ: ਸੁਖਨਾ ਝੀਲ 28 ਮਾਰਚ ਤੱਕ ਬੰਦ, ਸਿਰਫ਼ ਟਿਕਟ ਵਾਲਿਆਂ ਨੂੰ ਐਂਟਰੀ

ਨਿਊਜ਼ ਪੰਜਾਬ

26 ਮਾਰਚ 2026

ਸੁਖਨਾ ਝੀਲ ਨੂੰ 27–28 ਮਾਰਚ ਨੂੰ ਹੋਣ ਵਾਲੇ ਏਅਰ ਸ਼ੋਅ ਕਰਕੇ 26 ਮਾਰਚ ਤੋਂ ਆਮ ਜਨਤਾ ਲਈ ਬੰਦ ਕਰ ਦਿੱਤਾ ਗਿਆ ਹੈ। ਡੀਸੀ ਨਿਸ਼ਾਂਤ ਯਾਦਵ ਵੱਲੋਂ ਐਲਾਨ ਕੀਤੇ ਗਏ ਇਸ ਫ਼ੈਸਲੇ ਅਨੁਸਾਰ ਝੀਲ ‘ਤੇ ਸਿਰਫ਼ ਪਹਿਲਾਂ ਤੋਂ ਬੁਕਿੰਗ ਕਰਵਾਉਣ ਵਾਲੇ ਲੋਕਾਂ ਨੂੰ ਹੀ ਦਾਖਲਾ ਮਿਲੇਗਾ ਅਤੇ 28 ਮਾਰਚ ਦੁਪਹਿਰ 1:30 ਵਜੇ ਬਾਅਦ ਮੁੜ ਖੋਲ੍ਹਿਆ ਜਾਵੇਗਾ। ਸ਼ੋਅ ਦੌਰਾਨ ਸੂਰਿਆ ਕਿਰਨ ਐਰੋਬੈਟਿਕ ਟੀਮ ਵੱਲੋਂ ਨੌਂ ਲਾਲ-ਚਿੱਟੇ ਜਹਾਜ਼ਾਂ ਨਾਲ ਸ਼ਾਨਦਾਰ ਕਰਤੱਬ ਦਿਖਾਏ ਜਾਣਗੇ। ਪ੍ਰਸ਼ਾਸਨ ਵੱਲੋਂ ਸੁਰੱਖਿਆ, ਟ੍ਰਾਂਸਪੋਰਟ, ਮੈਡੀਕਲ ਅਤੇ ਸਫ਼ਾਈ ਦੇ ਪੂਰੇ ਇੰਤਜ਼ਾਮ ਕੀਤੇ ਗਏ ਹਨ, ਜਦਕਿ ਨਿੱਜੀ ਵਾਹਨਾਂ, ਬੈਗ ਅਤੇ ਖਾਣ-ਪੀਣ ਦੀਆਂ ਚੀਜ਼ਾਂ ‘ਤੇ ਪਾਬੰਦੀ ਰਹੇਗੀ।