ਲੁਧਿਆਣਾ ਪੱਛਮੀ ਸੀਟ ਲਈ ਸ਼ਾਮ 7 ਵਜੇ ਤੱਕ ਲਗਭਗ 51.33% ਵੋਟਿੰਗ ਦਰਜ: ਸਿਬਿਨ ਸੀ

ਨਿਊਜ ਪੰਜਾਬ

ਲੁਧਿਆਣਾ, 19 ਜੂਨ 2025

LUDHIANA WEST BYPOLL:ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਉਪ ਚੋਣ ਲਈ ਅੱਜ ਵੋਟਿੰਗ ਹੋਈ। ਵੋਟਿੰਗ ਸਵੇਰੇ 07:00 ਵਜੇ ਸ਼ੁਰੂ ਹੋਈ ਅਤੇ ਇਹ ਸੁਚਾਰੂ  ਢੰਗ ਨਾਲ ਹੋਈ।

ਦੱਸ ਦਈਏ ਕਿ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋਈ ਸੀ ਅਤੇ 6 ਵਜੇ ਤੱਕ ਵੋਟਾਂ ਪਈਆਂ। ਉੱਥੇ ਹੀ ਚੋਣ ਕਮਿਸ਼ਨ ਵਲੋਂ ਜਾਰੀ ਅੰਕੜਿਆਂ ਮੁਤਾਬਕ 7 ਵਜੇ ਤੱਕ 51.33 ਫੀਸਦੀ ਵੋਟਿੰਗ ਹੋਈ।

ਲੁਧਿਆਣਾ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਲਈ ਅੱਜ 1.74 ਲੱਖ ਵੋਟਰਾਂ ਵਿੱਚੋਂ ਉਕਤ ਵੋਟਰਾਂ ਨੇ ਆਪਣੇ ਸੰਵਿਧਾਨਕ ਹੱਕ ਦੀ ਵਰਤੋਂ ਕੀਤੀ।ਪੋਲਿੰਗ ਸਟਾਫ਼ ਦੇ 776 ਮੁਲਾਜ਼ਮ ‘ਤੇ ਅਧਾਰਿਤ 194 ਪਾਰਟੀਆਂ ਪੋਲਿੰਗ ਸਟੇਸ਼ਨਾਂ ‘ਤੇ ਡਿਊਟੀ ਤੇ ਸਨ । ਹੁਣ ਅਸਲ ਵਿੱਚ ਤਾਂ 23 ਜੂਨ ਨੂੰ ਪਤਾ ਲੱਗੇਗਾ ਕਿ ਕਿਹੜੇ ਉਮੀਦਵਾਰ ਨੂੰ ਲੁਧਿਆਣਾ ਵਾਲਿਆਂ ਨੇ ਚੁਣਿਆ ਹੈ, ਜਿਸ ਦੀ ਸਾਰਿਆਂ ਨੂੰ ਉਡੀਕ ਰਹੇਗੀ। ਸਾਰੀਆਂ ਪਾਰਟੀਆਂ ਨੇ ਹੀ ਆਪਣਾ ਪੂਰਾ ਜ਼ੋਰ ਲਾਇਆ ਸੀ ਚੋਣ ਪ੍ਰਚਾਰ ਕਰਨ ਵਿੱਚ, ਪਰ ਲੋਕਾਂ ਨੂੰ ਕੌਣ ਰਾਸ ਆਉਂਦਾ ਹੈ, ਇਹ ਤਾਂ 23 ਤਰੀਕ ਨੂੰ ਸਾਫ ਹੋ ਜਾਵੇਗਾ