ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਲੁਧਿਆਣਾ ਜ਼ੋਨ ਵੱਲੋਂ ਕਰਵਾਏ ਗਏ ਨੈਤਿਕ ਸਿੱਖਿਆ ਇਮਤਿਹਾਨ (ਸਕੂਲਾਂ) ਦੇ ਜੇਤੂਆਂ ਨੂੰ ਇਨਾਮ ਵੰਡੇ 

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਲੁਧਿਆਣਾ ਜ਼ੋਨ ਵੱਲੋਂ ਕਰਵਾਏ ਗਏ ਨੈਤਿਕ ਸਿੱਖਿਆ ਇਮਤਿਹਾਨ (ਸਕੂਲਾਂ) ਦਾ ਇਨਾਮ ਵੰਡ ਸਮਾਰੋਹ ਕੇਂਦਰੀ ਦਫਤਰ ਵਿਖੇ ਕਰਵਾਇਆ ਗਿਆ।ਸ: ਜਸਪਾਲ ਸਿੰਘ ਜ਼ੋਨਲ ਸਕੱਤਰ ਲੁਧਿਆਣਾ ਜ਼ੋਨ ਨੇ ਦੱਸਿਆ ਕਿ ਇਸ ਇਮਤਿਹਾਨ ਵਿਚ 56 ਸਕੂਲਾਂ ਦੇ ਤਕਰੀਬਨ 8000 ਵਿਿਦਆਰਥੀਆਂ ਨੇ ਭਾਗ ਲਿਆ।ਨੌਵੀਂ ਤੌਂ ਬਾਰਵੀਂ ਤੱਕ ਦੇ ਤੀਸਰੇ ਭਾਗ ਵਿਚ ਅਕਾਲ ਅਕੈਡਮੀ, ਧਮੋਟ ਦੀ ਗੁਰਲੀਨ ਕੌਰ ਨੇ ਟੈਬ ਹਾਸਲ ਕੀਤਾ।ਨਨਕਾਣਾ ਸਾਹਿਬ ਪਬਲਿਕ ਸਕੁਲ, ਰਾਮਪੁਰ ਦੀ ਹਰਲੀਨ ਕੌਰ ਨੇ ਦੂਸਰਾ ਅਤੇ ਸਰਕਾਰੀ ਸੀ.ਸੈ.ਸਕੂਲ, ਸਰਾਭਾ ਦੀ ਗੁਰਲੀਨ ਕੌਰ ਨੇ ਤੀਸਰਾ ਸਥਾਨ ਪਰਾਪਤ ਕਰਕੇ ਰੇਂਜਰ ਸਾਈਕਲ ਹਾਸਲ ਕੀਤਾ। ਇਸੇ ਤਰ੍ਹਾਂ ਭਾਗ ਪਹਿਲੇ ਵਿਚ ਨਨਕਾਣਾ ਸਾਹਿਬ ਪਬਲਿਕ ਸਕੂਲ, ਈਸੜੂ ਦੀ ਸਹਿਜਪ੍ਰੀਤ ਕੌਰ ਨੇ ਪਹਿਲਾ ਅਤੇ ਨਨਕਾਣਾ ਸਾਹਿਬ ਪਬਲਿਕ ਸਕੂਲ, ਬੁੱਢੇਵਾਲ ਦੇ ਰਵਿੰਦਰ ਸਿੰਘ ਨੇ ਦੂਸਰਾ ਸਥਾਨ ਪ੍ਰਾਪਤ ਕਰਕੇ ਰੇਂਜਰ ਸਾਈਕਲ ਹਾਸਲ ਕੀਤਾ। ਭਾਗ ਦੂਸਰੇ ਵਿਚ ਨਨਕਾਣਾ ਸਾਹਿਬ ਪਬਲਿਕ ਸਕੂਲ ਦੇ ਸਰਬਜੀਤ ਸਿੰਘ ਨੇ ਪਹਿਲਾ ਅਤੇ ਗੁਰੂ ਨਾਨਕ ਪਬਲਿਕ ਸਕੁਲ, ਬੱਸੀਆਂ ਦੀ ਗੁਰਨੂਰ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕਰਕੇ ਰੇਂਜਰ ਸਾਈਕਲ ਹਾਸਲ ਕੀਤਾ।ਇਸ ਤੋਂ ਇਲਾਵਾ ਚੌਥੇ ਤੋਂ ਸੱਤਵੇ ਸਥਾਨ ਤੱਕ ਹਾਸਲ ਕਰਨ ਵਾਲੇ ਵਿਿਦਆਰਥੀਆਂ ਨੇ ਕੈਸ਼ ਇਨਾਮ ਪ੍ਰਾਪਤ ਕੀਤੇ।ਉਤਸ਼ਾਹ ਵਧਾਊ ਸਥਾਨ ਪ੍ਰਾਪਤ ਕਰਨ ਵਾਲੇ ਵਿਿਦਆਰਥੀਆਂ ਨੂੰ ਬੈਗ ਅਤੇ ਮੋਮੈਟੋਂ ਦੇ ਕੇ ਸਨਮਾਨਤ ਕੀਤਾ। ਵਿਸ਼ੇਸ਼ ਸਥਾਨ ਪ੍ਰਾਪਤ ਕਰਨ ਵਾਲੇ ਵਿਿਦਆਰਥੀਆਂ ਨੂੰ ਥਰਮਸ ਬੋਤਲ/ਲੰਚ ਬਾਕਸ ਅਤੇ ਮੋਮੈਂਟੋ ਦਿੱਤੇ ਗਏ।ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਅਧਿਆਪਕ ਇੰਚਾਰਜ ਨੂੰ ਵੀ ਮੋਮੈਂਟੋ ਅਤੇ ਕਿਾਤਾਬਾਂ ਦੇ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ।