ਘਰੋਂ ਬਾਹਰ ਜਾ ਰਹੇ ਹੋ ? ਈ ਪਾਸ ਲੈ ਲਿਆ ?….ਕਿਸ ਤਰ੍ਹਾਂ ਬਣਾਉਣਾ ਹੈ ‘ ਈ ਪਾਸ ‘…ਪੜ੍ਹੋ ਅਤੇ ਬਣਾਓ ਆਪਣਾ ਪਾਸ

ਗੁਰਪ੍ਰੀਤ ਸਿੰਘ ਨਿਊਜ਼ ਪੰਜਾਬ ਦੀ ਵਿਸ਼ੇਸ਼ ਰਿਪੋਰਟ
ਲੁਧਿਆਣਾ , 13 ਜੂਨ -ਅੱਜ ਕਲ ਕੋਰੋਨਾ ਮਹਾਂਮਾਰੀ ਕਾਰਨ ਸਰਕਾਰ ਵਲੋਂ ਹਰ ਕੰਮ ਲਈ ‘ਕੋਵਾਂ ਐਪ ‘ ਦਾ ਜਿਕਰ ਕੀਤਾ ਜਾਂਦਾ ਹੈ , ਬਹੁਤੇ ਲੋਕਾਂ ਨੂੰ ਇਸ ਬਾਰੇ ਜਿਆਦਾ ਜਾਣਕਾਰੀ ਨਾ ਹੋਣ ਕਾਰਨ ਹੋਰ ਜਾਣੂ ਲੋਕਾਂ ਤੋਂ ਪੁੱਛਣਾ ਪੈਂਦਾ | ਇਸ ਸਮੇ ਇਸ ਮਹੱਤਮਪੂਰਨ ਇਸ ਐਪ ਬਾਰੇ ‘ਨਿਊਜ਼ ਪੰਜਾਬ ‘ ਵਲੋਂ ਜਾਣਕਾਰੀ ਦੇਣ ਦਾ ਯਤਨ ਕੀਤਾ ਗਿਆ ਹੈ |
ਕੀ ਹੈ ਕੋਵਾ ਐਪ
ਪੰਜਾਬ ਸਰਕਾਰ ਵਲੋਂ covid -19 ਨਾਲ ਸੰਬਧਿਤ ਜਰੂਰੀ ਹਦਾਇਤਾਂ  ਅਤੇ ਸਰਕਾਰੀ ਨਿਯਮਾਂ ਦੀ ਜਾਣਕਾਰੀ ਅਤੇ  ਦਿਤੀਆਂ  ਜਾ ਰਹੀਆਂ ਸਹੂਲਤਾਂ ਦਾ ਇੱਕ ਪਲੇਟਫਾਰਮ ਹੈ |ਇਸ ਤੇ ਪੰਜਾਬ ਸਰਕਾਰ ਵਲੋਂ ਬਣਾਏ ਹਰ ਤਰ੍ਹਾਂ ਦੇ ਨਿਯਮ ਵੇਖੇ ਜਾਂ ਪੜ੍ਹੇ ਜਾ ਸਕਦੇ ਹਨ | ਤੁਸੀਂ ਇਸ ਵਿੱਚੋ ਲੋੜ ਅਨੁਸਾਰ ਆਪਣਾ ਵੇਰਵਾ ਦਰਜ਼ ਕਰਕੇ ਲੋੜੀਂਦੀ ਸਰਕਾਰੀ ਇਜ਼ਾਜ਼ਤ ਮੰਗ ਸਕਦੇ ਹੋ | ਜਿਸ ਨਾਲ ਤੁਹਾਨੂੰ ਸਰਕਾਰੀ ਦਫਤਰਾਂ ਦੇ ਚੱਕਰ ਮਾਰਨ ਦੀ ਲੋੜ ਨਹੀਂ ਪਵੇਗੀ |
1 . ਤੁਸੀਂ ਆਪਣੇ ਮੋਬਾਈਲ ਦੇ ਪਲੇਅ ਸਟੋਰ ਤੇ ਜਾ ਕੇ Cova Punjab App ਨੂੰ ਡਾਊਨਲੋਡ ਕਰੋ |
2 . ਜਦੋ ਤੁਸੀਂ ਐਪ ਡਾਊਨਲੋਡ ਹੋਣ ਤੋਂ ਬਾਅਦ ਖੋਲੋਗੇ ਤਾਂ Sign up ਦਾ ਬਟਨ ਦੱਬਣ ਤੋਂ ਬਾਅਦ ਤੁਹਾਡੇ ਕੋਲੋਂ ਨਾਮ ਅਤੇ ਮੁਬਾਇਲ ਨੰਬਰ ਪੁੱਛਿਆ ਜਾਵੇਗਾ ਅਤੇ ਇਹ ਭਰਨ ਤੇ SMS ਰਾਹੀਂ ਤੁਹਾਡੇ ਮੁਬਾਇਲ ਤੇ ਇੱਕ OTP ਆਏਗਾ ਜਿਸ ਨੂੰ ਤੁਸੀਂ ਐਪ ਵਿਚ ਦਰਜ਼ ਕਰਕੇ ਰਜਿਸਟਰਡ ਹੋ ਜਾਵੋਗੇ |
3 . ਇਸ ਤੋਂ ਬਾਅਦ E – PASS ਅਪਲਾਈ ਕਰਨ ਲਈ ਮੁਬਾਇਲ ਦਾ ਬਲਿਊ ਟੁਥ ਅਤੇ ਜੀ ਪੀ ਐਸ ਆਨ ਕਰਨਾ ਜਰੂਰੀ ਹੈ |
4 . ਐਪ ਵਿਚ ਖੱਬੇ ਹੱਥ ਉੱਪਰ 3 ਲੈਣਾ ਬਣੀਆਂ ਹੋਈਆਂ ਹਨ , ਇਨ੍ਹਾਂ ਨੂੰ ਕਲਿਕ ਕਰਨ ਤੇ ਕੁਝ ਆਪਸ਼ਨ ਸਾਹਮਣੇ ਆਉਣਗੀਆਂ ਇਨ੍ਹਾਂ ਵਿੱਚੋ ਦੂਸਰੇ ਨੰਬਰ ਤੇ Self  Genrated E pass ਨੂੰ ਦਬਾਉਣ ਤੇ ਜੋ ਪੇਜ਼ ਖੁਲ੍ਹੇਗਾ ਉਸ ਵਿਚ ਸਭ ਤੋਂ ਪਹਿਲਾਂ Select Pass type  ਤੇ ਕਲਿਕ ਕਰੋ , ਤੁਹਾਨੂੰ ਤਿੰਨ ਆਪਸ਼ਨ ਨਜ਼ਰ ਆਉਣਗੀਆਂ ਤੁਸੀਂ ਆਪਣੀ ਲੋੜ ਅਨੁਸਾਰ ਉਨ੍ਹਾਂ ਵਿੱਚੋ ਇੱਕ ਦੀ ਚੋਣ ਕਰੋਗੇ ਜਿਵੇ ਤੁਸੀਂ ਆਪਣੇ ਜਿਲ੍ਹੇ ਵਿੱਚ ਹੀ ਆਉਣਾ -ਜਾਣਾ ਚੁਣਦੇ ਹੋ ਤਾ inter district ਤੇ ਕਲਿਕ ਕਰੋ ,
ਬਾਕੀ ਆਪਸ਼ਨ ਖੁਲਣ ਤੇ ਤੁਸੀਂ date ਸਲੈਕਟ ਕਰੋ ਫਿਰ ਆਪਣੀ ਫੋਟੋ ਅਪਲੋਡ ਕਰੋ , Reason of movement ਨੂੰ ਸਲੈਕਟ ਕਰੋ ਸਾਾ, ਆਪਣਾ ਐਡਰੈੱਸ ਅਤੇ ਹੋਰ ਵੇਰਵਾ ਭਰਕੇ Submit ਕਰ ਦਿਓ ਨਾਲ ਹੀ ਤੁਹਾਡਾ ਪਾਸ ਬਣ ਜਾਵੇਗਾ |
ਜੇ ਤੁਸੀਂ ਪਾਸ ਵੇਖਣਾ  ਚਾਹੁੰਦੇ ਹੋ ਜਾ ਵਖਾਉਣਾ  ਚਾਹੁੰਦੇ ਹੋ ਤਾ VIEW GENRATED PASS ਤੇ ਕਲਿਕ ਕਰੋ ਤੇ ਤੁਹਾਡਾ ਪਾਸ ਸਾਹਮਣੇ ਆ ਜਾਵੇਗਾ