ਅੱਜ ਦੀਆਂ ਹਦਾਇਤਾਂ – ਫੈਕਟਰੀ / ਦੁਕਾਨ ‘ਤੇ ਜਾਣਾ – ਵਿਆਹ ‘ਤੇ ਚਲੇ ਓ – ਡਿਊਟੀ ਜਾ ਰਹੇ ਹੋ – ਤਬੀਅਤ ਖਰਾਬ ਹੈ – ਘਰੋਂ ਬਾਹਰ ਆਉਣਾ – ਪਾਸ ਕਿਥੋਂ ਲੈਣਾ – ਜੇ ਇਨ੍ਹਾਂ ਨਾਲ ਸਬੰਧ ਹੈ ਤਾਂ ਇੱਹ ਖਬਰ ਪੜ੍ਹੋ
ਨਿਊਜ਼ ਪੰਜਾਬ
ਲੁਧਿਆਣਾ , 13 ਜੂਨ – ਸੂਬਾ ਸਰਕਾਰ ਵਲੋਂ ਪੰਜਾਬ ਦੇ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਕੁਝ ਸਖਤੀਆਂ ਲਾਗੂ ਕਰਦਿਆਂ ਸੂਬੇ ਦੇ ਲੋਕਾਂ ਨੂੰ ਕਿਹਾ ਕਿ ਉਹ ਅੱਜ ਸ਼ਨਿਚਰਵਾਰ ਬਿਨਾ ਐਮਰਜੰਸੀ ਕੰਮਾਂ ਤੋਂ ਘਰੋਂ ਬਾਹਰ ਨਾ ਨਿਕਲਣ |
ਦੁਕਾਨਾਂ ਤੇ ਆਉਣ – ਜਾਣ ਵਾਲੇ ਪਰ ਅੱਜ ਦੁਕਾਨਾਂ ਜ਼ਰੂਰ ਖੋਲੀਆਂ ਗਈਆਂ ਹਨ ਉਹ ਵੀ ਸ਼ਾਮ 5 ਵਜੇ ਤੱਕ ਹੀ ਖੁਲਣਗੀਆਂ , ਦੁਕਾਨਦਾਰਾਂ ਨੂੰ ਕਿਹਾ ਗਿਆ ਕਿ ਉਹ ਦੁਕਾਨਾਂ ਤੇ ਕਿਸੇ ਤਰ੍ਹਾਂ ਦੀ ਭੀੜ ਜਾ ਇਕੱਠ ਨਾ ਹੋਣ ਦੇਣ ਅਤੇ ਸੁਰਖਿਆ ਨਿਯਮਾਂ ਦਾ ਧਿਆਨ ਰੱਖਣ ਨਹੀਂ ਤਾ ਉਨ੍ਹਾਂ ਵਿਰੁੱਧ ਕਾਨੂੰਨੀ/ਪੁਲਿਸ ਕਾਰਵਾਈ ਹੋ ਸਕਦੀ ਹੈ | ਦੁਕਾਨਾਂ ਤੇ ਆਉਣ – ਜਾਣ ਵਾਲੇ ਗਾਹਕ ਅਤੇ ਕਰਮਚਾਰੀ ਮਾਸਕ ਲਾ ਕੇ ਰੱਖਣ |
ਸ਼ਨਾਖਤੀ ਕਾਰਡ ਦੁਕਾਨਾਂ ਅਤੇ ਫੈਕਟਰੀਆਂ ਦੇ ਮੁਲਾਜ਼ਮ ਆਪਣੇ ਕੋਲ ਆਪਣਾ ਸ਼ਨਾਖਤੀ ਕਾਰਡ / ਪੱਤਰ ਜ਼ਰੂਰ ਲੈ ਕੇ ਚਲਣ ਤਾ ਜੋ ਰਾਹ ਵਿੱਚ ਚੈਕਿੰਗ ਸਮੇ ਉਹ ਆਪਣੀ ਡਿਊਟੀ ‘ਤੇ ਜਾਣ ਦਾ ਸਬੂਤ ਪੇਸ਼ ਕਰ ਸਕਣ | ਜਿਹੜੇ ਦੁਕਾਨਦਾਰ ਅੱਜ ਸ਼ਾਮ 5 ਵਜੇ ਤੱਕ ਦੁਕਾਨਾਂ ਬੰਦ ਨਹੀਂ ਕਰਨਗੇ ਉਨ੍ਹਾਂ ਨੂੰ ਜੁਰਮਾਨੇ ਭਰਨੇ ਪੈ ਸਕਦੇ ਹਨ |ਰਾਤ 9 ਵਜੇ ਤੋਂ ਸਵੇਰ 5 ਵਜੇ ਤੱਕ ਪਹਿਲਾਂ ਦੀ ਤਰ੍ਹਾਂ ਕਰਫਿਊ ਲਾਗੂ ਰਹੇਗਾ |
ਵਿਆਹ ਤੇ ਜਾਣਾ ਜੇ ਤੁਸੀਂ ਵਿਆਹ ਤੇ ਜਾਣਾ ਤਾ ਖਿਆਲ ਰਖਿਓ ਸਿਰਫ 50 ਜਣਿਆਂ ਦੇ ਇਕੱਠ ਨੂੰ ਸਰਕਾਰ ਨੇ ਇਜ਼ਾਜ਼ਤ ਦਿੱਤੀ ਹੈ ਅਤੇ ਤੁਹਾਨੂੰ ‘ ਕੋਆ ਐਪ ‘ ਤੋਂ ਵਿਆਹ ਦਾ ਈ – ਪਾਸ ਆਪ ਲੈਣਾ ਪਵੇਗਾ ਇਹ ਪਬੰਦੀ ਛੁਟੀ ਸਮੇਤ ਹਰ ਰੋਜ਼ ਲਾਗੂ ਰਹੇਗੀ |
ਜੇ ਤਬੀਅਤ ਖਰਾਬ ਹੈ ਦਵਾਈ ਲੈਣ ਲਈ ਜਾਣਾ ਤਾਂ ਬਿਨਾ ਪਾਸ ਤੋਂ ਜਾ ਸਕਦੇ ਹੋ ਪ੍ਰੰਤੂ ਤੁਹਾਨੂੰ ਆਪਣੇ ਕੋਲ ਆਪਣੀ ਮੈਡੀਕਲ ਫਾਈਲ/ਡਾਕਟਰ ਦੀ ਪਰਚੀ ਜਾ ਕੋਈ ਹੋਰ ਸਬੂਤ ਆਪਣੇ ਕੋਲ ਰੱਖਣਾ ਪਵੇਗਾ | ਜੇ ਤਬੀਅਤ ਖਰਾਬ ਹੈ, ਐਮਰਜੰਸੀ ਹੈ ਤਾਂ ਤੁਸੀਂ ਬਿਨਾ ਇਜ਼ਾਜ਼ਤ ਹਸਪਤਾਲ ਜਾ ਡਾਕਟਰ ਕੋਲ ਜਾ ਸਕਦੇ ਹੋ |
ਫੈਕਟਰੀਆਂ ਲਈ ਉਦਯੋਗ ਵਾਸਤੇ ਪੁਰਾਣੀਆਂ ਹਦਾਇਤਾਂ ਹੀ ਲਾਗੂ ਰਹਿਣਗੀਆਂ | ਕਿਸੇ ਵੀ ਫੈਕਟਰੀ ਵਰਕਰ ਨੂੰ ਈ ਪਾਸ ਦੀ ਲੋੜ ਨਹੀਂ ਹੈ , ਉਸ ਨੂੰ ਮਾਸਕ ਪਾ ਕੇ , ਸਮਾਜਿਕ ਦੂਰੀ ਰੱਖਦਿਆਂ ਆਪਣਾ ਸ਼ਨਾਖਤੀ ਕਾਰਡ /ਫੈਕਟਰੀ ਪੱਤਰ ਕੋਲ ਹੋਣਾ ਚਾਹੀਦਾ ਹੈ | ਫੈਕਟਰੀ ਮਾਲਕ ਆਵਾਜਾਈ ਲਈ ਆਪਣੇ ਮੁਬਾਇਲ ਫੋਨ ਤੋਂ ਕੋਆ ਐਪ ਰਾਹੀਂ ਪਾਸ ਲਈ ਸਕਦੇ ਹਨ
ਅੰਤਰ ਜ਼ਿਲਾ ਆਵਾਜਾਈ ਜਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਕਿਹਾ ਕਿ ਅੰਤਰ ਜ਼ਿਲਾ ਆਵਾਜਾਈ ਉਤੇ ਪਾਬੰਦੀ ਹੋਵੇਗੀ ਸਿਰਫ ਈ-ਪਾਸ ਧਾਰਕਾਂ ਨੂੰ ਆਉਣ-ਜਾਣ ਦੀ ਆਗਿਆ ਹੈ । ਇਸ ਤੋਂ ਇਲਾਵਾ ਸਿਰਫ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਅਤੇ ਸੇਵਾਵਾਂ ਨੂੰ ਹਫਤੇ ਦੇ ਸਾਰੇ ਦਿਨ ਖੁਲ੍ਹ ਸਕਦੀਆਂ ਹਨ
ਦੱਸਣਯੋਗ ਹੈ ਕਿ ਸੂਬਾ ਸਰਕਾਰ ਵੱਲੋਂ ਲੌਕਡਾਊਨ 5.0/ਆਨਲੌਕ 1.0 ਸਬੰਧੀ ਪਹਿਲਾਂ ਜਾਰੀ ਨੋਟੀਫਿਕੇਸ਼ਨ ਤੋਂ ਇਲਾਵਾ ਅੱਜ ਨਵੇਂ ਵਿਸਥਾਰਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ। ਅਗਲੇ ਹੁਕਮਾਂ ਤੱਕ ਇਹ ਹਦਾਇਤਾਂ ਹਫਤੇ ਦੇ ਅੰਤਲੇ ਦਿਨਾਂ ਅਤੇ ਗਜ਼ਟਿਡ ਛੁੱਟੀ ਵਾਲੇ ਦਿਨਾਂ ਲਈ ਲਾਗੂ ਰਹਿਣਗੀਆਂ।
ਨਵੇਂ ਦਿਸ਼ਾ ਨਿਰਦੇਸ਼:-
• ਜ਼ਰੂਰੀ ਵਸਤਾਂ ਤੇ ਸੇਵਾਵਾਂ ਨਾਲ ਸਬੰਧਤ ਦੁਕਾਨਾਂ ਹਫਤੇ ਦੇ ਸਾਰੇ ਦਿਨ ਸ਼ਾਮ 7 ਵਜੇ ਤੱਕ ਖੁੱਲ•ੀਆਂ ਰਹਿਣਗੀਆਂ।
• ਰੈਸਟੋਰੈਂਟ (ਸਿਰਫ ਘਰ ਲਿਜਾਣ/ਹੋਮ ਡਲਿਵਰੀ ਲਈ) ਅਤੇ ਸ਼ਰਾਬ ਦੀਆਂ ਦੁਕਾਨਾਂ ਸਾਰੇ ਦਿਨ ਸ਼ਾਮ 8 ਵਜੇ ਤੱਕ ਖੁੱਲ•ੀਆਂ ਰਹਿਣਗੀਆਂ।
• ਹੋਰ ਦੁਕਾਨਾਂ ਚਾਹੇ ਇਕੱਲੀਆਂ ਹੋਣ ਜਾਂ ਸ਼ਾਪਿੰਗ ਮਾਲ ਵਿੱਚ ਹੋਣ ਐਤਵਾਰ ਨੂੰ ਬੰਦ ਹੋਣਗੀਆਂ ਜਦੋਂ ਕਿ ਸ਼ਨਿਚਰਵਾਰ ਅਤੇ ਹੋਰ ਗਜ਼ਟਿਡ ਛੁੱਟੀਆਂ ਨੂੰ ਇਹ ਸ਼ਾਮ 5 ਵਜੇ ਤੱਕ ਖੁੱਲ•ੀਆਂ ਰਹਿਣਗੀਆਂ। ਬਾਕੀ ਦਿਨ ਇਹ ਸ਼ਾਮ 7 ਵਜੇ ਤੱਕ ਖੁੱਲ• ਸਕਣਗੇ। ਇਥੇ ਮੌਜੂਦਾ ਰੈਸਟੋਰੈਂਟਾਂ ਵਿੱਚ ਸਿਰਫ ਘਰ ਲਿਜਾਣ/ਹੋਮ ਡਲਿਵਰੀ ਦੀ ਹੀ ਆਗਿਆ ਹੋਵੇਗੀ। ਜ਼ਿਲਾ ਪ੍ਰਸ਼ਾਸਨ ਇਨ•ਾਂ ਸਮਿਆਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਏਗਾ।
• ਉਕਤ ਦਿਨਾਂ ਦੌਰਾਨ ਅੰਤਰ-ਜ਼ਿਲਾ ਆਵਾਜਾਈ ਈ-ਪਾਸ ਨਾਲ ਹੋ ਸਕੇਗੀ ਜਿਹੜਾ ਸਿਰਫ ਜ਼ਰੂਰੀ ਕੰਮਾਂ ਲਈ ਜਾਰੀ ਹੋਵੇਗਾ ਪਰ ਮੈਡੀਕਲ ਐਮਰਜੈਂਸੀ ਲਈ ਆਉਣ-ਜਾਣ ਲਈ ਅਜਿਹੇ ਕਿਸੇ ਪਾਸ ਦੀ ਲੋੜ ਨਹੀਂ ਹੋਵੇਗੀ।
• ਇਸ ਤੋਂ ਇਲਾਵਾ ਵਿਆਹ ਸਮਾਗਮਾਂ ਲਈ ਜ਼ਿਲ•ਾ ਪ੍ਰਸਾਸ਼ਨ ਤੋਂ ਈ-ਪਾਸ ਲੋੜੀਂਦਾ ਹੋਵੇਗਾ ਅਤੇ ਇਹ 50 ਵਿਸ਼ੇਸ਼ ਵਿਅਕਤੀਆਂ ਨੂੰ ਹੀ ਜਾਰੀ ਹੋਵੇਗਾ।
• ਸਨਅਤਾਂ ਲਈ ਪੁਰਾਣੇ ਹੁਕਮ ਹੀ ਜਾਰੀ ਰਹਿਣਗੇ। ਲੇਬਰ ਆਦਿ ਦੀ ਮੂਵਮੈਂਟ ਪਹਿਲਾਂ ਦੀ ਤਰ•ਾਂ ਹੀ ਚਾਲੂ ਰੱਖੀ ਜਾ ਸਕੇਗੀ।
ਜ਼ਿਲ•ਾ ਲੁਧਿਆਣਾ ਵਿੱਚ ਕੋਵਿਡ ਦੇ ਵਧਦੇ ਕੇਸਾਂ ਉਤੇ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਸ੍ਰੀ ਅਗਰਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਮਾਜਿਕ ਵਿੱਥ ਦੇ ਇਹਤਿਆਤਾਂ ਅਤੇ ਮਾਸਕ ਦੀ ਵਰਤੋਂ ਯਕੀਨੀ ਬਣਾਉਣ। ਸਥਿਤੀ ਇਹ ਮੰਗ ਕਰਦੀ ਹੈ ਕਿ ਸਾਰੀ ਪਾਬੰਦੀਆਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ।
======== ਫਾਈਲ ਫੋਟੋ