ਨਿਊਜ਼ ਪੰਜਾਬ
10 ਮਾਰਚ 2026
ਮੱਧ ਪੂਰਬ ਵਿੱਚ ਵਧ ਰਹੇ ਤਣਾਅ ਕਾਰਨ LPG ਸਪਲਾਈ ’ਤੇ ਪੈ ਸਕਦੇ ਪ੍ਰਭਾਵ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੈਟਰੋਲਿਯਮ ਮੰਤਰੀ ਹਰਦੀਪ ਸਿੰਘ ਪੂਰੀ ਅਤੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਉੱਚ ਪੱਧਰੀ ਮੀਟਿੰਗ ਕੀਤੀ। ਸਰਕਾਰ ਨੇ ਘਰੇਲੂ ਖਪਤਕਾਰਾਂ ਨੂੰ ਸੰਭਾਵਿਤ ਕਮੀ ਤੋਂ ਬਚਾਉਣ ਲਈ ਰਣਨੀਤਿਕ ਯੋਜਨਾ ਤਿਆਰ ਕੀਤੀ ਹੈ।
Iran-Israel ਤਣਾਅ ਕਾਰਨ Strait of Hormuz ਰਾਹੀਂ ਜਹਾਜ਼ੀ ਆਵਾਜਾਈ ਪ੍ਰਭਾਵਿਤ ਹੋਣ ਦੀ ਚਿੰਤਾ ਜਤਾਈ ਗਈ ਹੈ, ਜਦਕਿ ਭਾਰਤ ਆਪਣੀ ਲਗਭਗ 62% LPG ਲੋੜ ਆਯਾਤ ਰਾਹੀਂ ਪੂਰੀ ਕਰਦਾ ਹੈ। ਸਰਕਾਰ ਨੇ ਘਰੇਲੂ ਵਰਤੋਂਕਾਰਾਂ, ਹਸਪਤਾਲਾਂ ਅਤੇ ਸਿੱਖਿਆ ਸੰਸਥਾਵਾਂ ਨੂੰ ਪਹਿਲ ਦੇ ਆਧਾਰ ’ਤੇ ਸਪਲਾਈ ਦੇਣ ਦਾ ਫੈਸਲਾ ਕੀਤਾ ਹੈ ਅਤੇ ਗੈਰ-ਘਰੇਲੂ ਮੰਗ ਦੀ ਸਮੀਖਿਆ ਲਈ ਇੱਕ ਵਿਸ਼ੇਸ਼ ਕਮੇਟੀ ਵੀ ਬਣਾਈ ਗਈ ਹੈ।
