ਮਹਾਨ ਨਿਸ਼ਾਨੇਬਾਜ਼ ਅਤੇ ਕੋਚ ਜਸਪਾਲ ਰਾਣਾ ਦਾ 49 ਸਾਲ ਦੀ ਉਮਰ ਵਿੱਚ ਦੇਹਾਂਤ

ਨਿਊਜ਼ ਪੰਜਾਬ

12 ਜੂਨ,2026

ਭਾਰਤੀ ਨਿਸ਼ਾਨੇਬਾਜ਼ੀ ਜਗਤ ਲਈ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਦੇਸ਼ ਦੇ ਮਹਾਨ ਨਿਸ਼ਾਨੇਬਾਜ਼ ਅਤੇ ਪ੍ਰਸਿੱਧ ਕੋਚ ਜਸਪਾਲ ਰਾਣਾ ਦਾ 49 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਹ ਦਿੱਲੀ ਦੇ ਮੈਕਸ ਸਾਕੇਤ ਹਸਪਤਾਲ ਵਿੱਚ ਇਲਾਜ ਅਧੀਨ ਸਨ, ਜਿੱਥੇ ਸ਼ੁੱਕਰਵਾਰ ਸਵੇਰੇ ਉਨ੍ਹਾਂ ਨੇ ਆਖਰੀ ਸਾਹ ਲਿਆ। ਜਾਣਕਾਰੀ ਅਨੁਸਾਰ, 1 ਜੂਨ ਨੂੰ ਮਿਊਨਿਖ ਤੋਂ ਵਾਪਸੀ ਦੌਰਾਨ ਫਲਾਈਟ ਵਿੱਚ ਉਨ੍ਹਾਂ ਦੀ ਸਿਹਤ ਅਚਾਨਕ ਵਿਗੜ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਸਟੈਂਟ ਵੀ ਲਗਾਇਆ ਗਿਆ। ਜਸਪਾਲ ਰਾਣਾ ਨੇ ਨਾ ਸਿਰਫ਼ ਇੱਕ ਖਿਡਾਰੀ ਵਜੋਂ ਦੇਸ਼ ਦਾ ਨਾਮ ਰੌਸ਼ਨ ਕੀਤਾ, ਸਗੋਂ ਕੋਚ ਵਜੋਂ ਵੀ ਅਨੇਕਾਂ ਨੌਜਵਾਨ ਨਿਸ਼ਾਨੇਬਾਜ਼ਾਂ ਨੂੰ ਸਿਖਰ ਤੱਕ ਪਹੁੰਚਾਇਆ। ਉਹ ਪੈਰਿਸ ਓਲੰਪਿਕ ਦੀ ਤਗਮਾ ਜੇਤੂ ਮਨੂ ਭਾਕਰ ਦੇ ਕੋਚ ਵੀ ਰਹੇ ਅਤੇ ਫਰਵਰੀ 2025 ਤੋਂ ਭਾਰਤ ਦੇ 25 ਮੀਟਰ ਪਿਸਟਲ ਈਵੈਂਟ ਦੇ ਉੱਚ-ਪ੍ਰਦਰਸ਼ਨ ਕੋਚ ਵਜੋਂ ਸੇਵਾਵਾਂ ਨਿਭਾ ਰਹੇ ਸਨ। ਉਨ੍ਹਾਂ ਦੇ ਦੇਹਾਂਤ ਨਾਲ ਭਾਰਤੀ ਖੇਡ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।