Adv. Karandeep Singh Kairon
The conduct of police personnel surrounding a civilian vehicle in plain clothes and jointly firing upon its occupant cannot be considered under duties of public order or effecting lawful arrest, the Supreme Court has said, dismissing a plea of nine Punjab cops to quash murder charges against them in an alleged fake encounter case. A bench of Justices Vikram Nath and Sandeep Mehta also restored the destruction of evidence charge levelled on Deputy Commissioner of Police (DCP) Parampal Singh for directing the removal of the number plate of the car after the firing incident in 2015 in which a driver was killed.
ਨਵੀਂ ਦਿੱਲੀ, 15 ਜੂਨ
ਸੁਪਰੀਮ ਕੋਰਟ ਨੇ ਪੰਜਾਬ ਪੁਲਿਸ ਨਾਲ ਸਬੰਧਿਤ ਇੱਕ ਕੇਸ ਵਿੱਚ ਕਿਹਾ ਹੈ ਕਿ ਸਾਦੇ ਕੱਪੜਿਆਂ ‘ਚ ਕਿਸੇ ਵਾਹਨ ਨੂੰ ਰੋਕਣ ਅਤੇ ਉਸ ‘ਚ ਸਵਾਰ ਲੋਕਾਂ ‘ਤੇ ਗੋਲੀਆਂ ਚਲਾਉਣ ਵਾਲੇ ਪੁਲੀਸ ਮੁਲਾਜ਼ਮਾਂ ਦੇ ਵਿਹਾਰ ਨੂੰ ਨਿਯਮਾਂ ਦੀ ਪਾਲਣਾ ਨਹੀਂ ਮੰਨਿਆ ਜਾ ਸਕਦਾ ਹੈ।ਸੁਪਰੀਮ ਕੋਰਟ ਨੇ ਫ਼ਰਜ਼ੀ ਮੁਕਾਬਲੇ ਦੇ ਮਾਮਲੇ ‘ਚ ਪੰਜਾਬ ਦੇ 9 ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਹੱਤਿਆ ਦੇ ਦੋਸ਼ਾਂ ਨੂੰ ਰੱਦ ਕਰਨ ਦੀ ਅਰਜ਼ੀ ਖਾਰਜ ਕਰ ਦਿੱਤੀ। ਸ਼ਿਕਾਇਤ ਮੁਤਾਬਕ 16 ਜੂਨ, 2015 ਨੂੰ ਪੁਲੀਸ ਟੀਮ ਨੇ ਅੰਮ੍ਰਿਤਸਰ ‘ਚ ਵੇਰਕਾ-ਬਟਾਲਾ ਰੋਡ ‘ਤੇ ਇਕ ਸਫ਼ੈਦ ਰੰਗ ਦੀ ਕਾਰ ਨੂੰ ਰੋਕਿਆ ਸੀ ਅਤੇ ਗੋਲੀ ਚਲਾਈ ਸੀ । ਇਸ ਘਟਨਾ ‘ਚ ਕਾਰ ਦਾ ਡਰਾਈਵਰ ਮਾਰਿਆ ਗਿਆ ਸੀ।
ਬੈਂਚ ਨੇ ਡੀਸੀਪੀ ਪਰਮਪਾਲ ਸਿੰਘ ‘ਤੇ ਸਬੂਤ ਨਸ਼ਟ ਕਰਨ ਦੇ ਲੱਗੇ ਦੋਸ਼ ਵੀ ਬਹਾਲ ਕਰ ਦਿੱਤੇ ਹਨ। ਕਿਉਂਕਿ ਉਨ੍ਹਾਂ 2015 ‘ਚ ਗੋਲੀਬਾਰੀ ਦੀ ਘਟਨਾ ਮਗਰੋਂ ਕਾਰ ਦੀ ਨੰਬਰ ਪਲੇਟ ਹਟਾਉਣ ਦਾ ਨਿਰਦੇਸ਼ ਦਿੱਤਾ ਸੀ। ਪੁਲੀਸ ਮੁਲਾਜ਼ਮਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ 20 ਮਈ, 2019 ਦੇ ਹੁਕਮਾਂ ਨੂੰ ਸੁਪਰੀਮ ਕੋਰਟ ‘ਚ ਚੁਣੌਤੀ ਦਿੱਤੀ ਸੀ। ਹਾਈ ਕੋਰਟ ਨੇ ਉਨ੍ਹਾਂ ਖ਼ਿਲਾਫ਼ ਦਰਜ ਮਾਮਲਾ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
