1 ਮਾਰਚ ਤੋਂ ਨਵਾਂ ਨਿਯਮ ਲਾਗੂ: ਸਿਮ-ਬਾਈਡਿੰਗ ਲਾਜ਼ਮੀ, ਸਿਮ ਬਿਨਾਂ WhatsApp ਸਮੇਤ ਕਈ ਐਪਾਂ ਬੰਦ

ਨਿਊਜ਼ ਪੰਜਾਬ

27 ਫ਼ਰਵਰੀ 2026

ਕੇਂਦਰ ਸਰਕਾਰ ਵੱਲੋਂ ਸਿਮ-ਬਾਈਡਿੰਗ ਨਿਯਮਾਂ ਨੂੰ ਲਾਗੂ ਕਰਨ ਲਈ 28 ਫਰਵਰੀ ਦੀ ਮਿਆਦ ਨਾ ਵਧਾਉਣ ਦਾ ਸਪੱਸ਼ਟ ਐਲਾਨ ਕਰ ਦਿੱਤਾ ਗਿਆ ਹੈ। ਨਵੇਂ ਨਿਯਮਾਂ ਅਨੁਸਾਰ 1 ਮਾਰਚ ਤੋਂ WhatsApp, Telegram, Signal, Snapchat, ShareChat, JioChat, Arattai ਅਤੇ Josh ਵਰਗੀਆਂ ਮੈਸੇਜਿੰਗ ਐਪਾਂ ਸਿਰਫ਼ ਉਸੇ ਡਿਵਾਈਸ ‘ਤੇ ਕੰਮ ਕਰਨਗੀਆਂ ਜਿਸ ਵਿੱਚ ਰਜਿਸਟਰਡ ਸਿਮ ਕਾਰਡ ਮੌਜੂਦ ਹੋਵੇਗਾ। ਜੇ ਮੋਬਾਈਲ ਵਿਚੋਂ ਸਿਮ ਕੱਢ ਦਿੱਤਾ ਜਾਂਦਾ ਹੈ ਤਾਂ ਐਪ ਤੁਰੰਤ ਬੰਦ ਹੋ ਜਾਵੇਗੀ। ਇਸਦੇ ਨਾਲ ਹੀ WhatsApp ਵੈੱਬ ਜਾਂ ਡੈਸਕਟੌਪ ਲੌਗਇਨ ‘ਤੇ ਵੀ ਸੀਮਾ ਲਗਾਈ ਗਈ ਹੈ ਅਤੇ 6 ਘੰਟਿਆਂ ਅੰਦਰ ਆਟੋ ਲੌਗਆਉਟ ਹੋ ਜਾਵੇਗਾ। ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਸਾਈਬਰ ਧੋਖਾਧੜੀ ਅਤੇ ਫਰਜ਼ੀ ਲੌਗਇਨ ਨੂੰ ਰੋਕਣ ਲਈ ਲਿਆ ਗਿਆ ਹੈ, ਜਿਸ ਨਾਲ ਯੂਜ਼ਰਾਂ ਦੀ ਡਿਜ਼ਿਟਲ ਸੁਰੱਖਿਆ ਹੋਰ ਮਜ਼ਬੂਤ ਹੋਵੇਗੀ।