ਕੈਨੇਡਾ ਦੇ ਟੰਬਲਰ ਰਿਜ ’ਚ 18 ਸਾਲਾ ਟ੍ਰਾਂਸ ਔਰਤ ਦੀ ਅੰਨ੍ਹੇਵਾਹ ਗੋਲੀਬਾਰੀ’ ਚ ਮਾਂ ਅਤੇ ਸੌਤੇਲੇ ਭਰਾ ਸਮੇਤ 9 ਦੀ ਮੌਤ

ਨਿਊਜ਼ ਪੰਜਾਬ

12 ਫ਼ਰਵਰੀ 2026

ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਛੋਟੇ ਕਸਬੇ ਟੰਬਲਰ ਰਿਜ ਵਿੱਚ ਵਾਪਰੀ ਇੱਕ ਦਿਲ ਦਹਿਲਾ ਦੇਣ ਵਾਲੀ ਗੋਲੀਬਾਰੀ ਦੀ ਘਟਨਾ ਨੇ ਪੂਰੇ ਦੇਸ਼ ਨੂੰ ਸਹਿਮਾ ਦਿੱਤਾ ਹੈ। ਪੁਲਿਸ ਮੁਤਾਬਕ 18 ਸਾਲਾ ਟ੍ਰਾਂਸ ਔਰਤ ਜੈਸੀ ਵੈਨ ਰੂਟਸਲਾਰ ਨੇ ਪਹਿਲਾਂ ਆਪਣੇ ਘਰ ਵਿੱਚ ਮਾਂ ਅਤੇ ਸੌਤੇਲੇ ਭਰਾ ਨੂੰ ਗੋਲੀ ਮਾਰ ਦਿੱਤਾ ਅਤੇ ਫਿਰ ਆਪਣੇ ਪੁਰਾਣੇ ਸਕੂਲ ਵਿੱਚ ਦਾਖ਼ਲ ਹੋ ਕੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ, ਜਿਸ ਵਿੱਚ ਕੁੱਲ ਨੌਂ ਲੋਕਾਂ ਦੀ ਮੌਤ ਹੋ ਗਈ ਅਤੇ 24 ਹੋਰ ਜ਼ਖ਼ਮੀ ਹੋਏ। ਵਾਰਦਾਤ ਤੋਂ ਬਾਅਦ ਹਮਲਾਵਰ ਨੇ ਖੁਦਕੁਸ਼ੀ ਕਰ ਲਈ।

ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਦੋਸ਼ੀ ਲੰਬੇ ਸਮੇਂ ਤੋਂ ਮਾਨਸਿਕ ਸਿਹਤ ਸਮੱਸਿਆਵਾਂ ਨਾਲ ਜੂਝ ਰਹੀ ਸੀ ਅਤੇ ਪਹਿਲਾਂ ਉਸ ਦੇ ਹਥਿਆਰ ਜ਼ਬਤ ਕੀਤੇ ਜਾਣ ਦੇ ਬਾਵਜੂਦ ਬਾਅਦ ਵਿੱਚ ਵਾਪਸ ਕਰ ਦਿੱਤੇ ਗਏ ਸਨ। ਕਰੀਬ 2,400 ਦੀ ਆਬਾਦੀ ਵਾਲਾ ਇਹ ਕਸਬਾ ਇਸ ਘਟਨਾ ਤੋਂ ਬਾਅਦ ਗਹਿਰੇ ਸੋਗ ਵਿੱਚ ਡੁੱਬਿਆ ਹੋਇਆ ਹੈ, ਜਦਕਿ ਹਮਲੇ ਦੇ ਅਸਲ ਮਕਸਦ ਬਾਰੇ ਪੁਲਿਸ ਵੱਲੋਂ ਜਾਂਚ ਜਾਰੀ ਹੈ।