ਭਾਰਤ–ਅਮਰੀਕਾ ਟੈਰਿਫ ਸੌਦੇ ਨਾਲ ਸ਼ੇਅਰ ਬਾਜ਼ਾਰ ‘ਚ ਤੂਫ਼ਾਨੀ ਤੇਜ਼ੀ, ਸੈਂਸੈਕਸ 3800 ਤੇ ਨਿਫਟੀ 1500 ਅੰਕ ਚੜ੍ਹੇ

ਨਿਊਜ਼ ਪੰਜਾਬ

3 ਫ਼ਰਵਰੀ 2026

ਭਾਰਤ ਅਤੇ ਅਮਰੀਕਾ ਵਿਚਕਾਰ ਟੈਰਿਫ ਸੌਦੇ ‘ਤੇ ਹੋਏ ਸਮਝੌਤੇ ਤੋਂ ਬਾਅਦ ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ਵਿੱਚ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲਿਆ। ਬਾਜ਼ਾਰ ਖੁੱਲ੍ਹਣ ਤੋਂ ਪਹਿਲਾਂ ਹੀ ਸੈਂਸੈਕਸ ਨੇ ਲਗਭਗ 3,800 ਅੰਕਾਂ ਦੀ ਇਤਿਹਾਸਕ ਛਾਲ ਮਾਰੀ, ਜਦਕਿ ਨਿਫਟੀ ਵੀ 1,500 ਅੰਕ ਤੋਂ ਵੱਧ ਚੜ੍ਹ ਗਿਆ। ਜਿਵੇਂ ਹੀ ਕਾਰੋਬਾਰ ਦੀ ਸ਼ੁਰੂਆਤ ਹੋਈ, ਖਰੀਦਦਾਰੀ ਦਾ ਦਬਾਅ ਇੰਨਾ ਤੇਜ਼ ਸੀ ਕਿ ਆਟੋ, ਆਈਟੀ, ਫਾਰਮਾ, ਬੈਂਕਿੰਗ ਅਤੇ ਟੈਕਸਟਾਈਲ ਸਮੇਤ ਲਗਭਗ ਸਾਰੇ ਸੈਕਟਰ ਹਰੇ ਨਿਸ਼ਾਨ ‘ਚ ਪਹੁੰਚ ਗਏ। ਵਿਆਪਕ ਬਾਜ਼ਾਰ ਵਿੱਚ ਮਿਡਕੈਪ ਅਤੇ ਸਮਾਲਕੈਪ ਸਟਾਕਾਂ ਨੇ ਵੀ 4 ਪ੍ਰਤੀਸ਼ਤ ਤੋਂ ਵੱਧ ਦੀ ਤੇਜ਼ੀ ਦਰਜ ਕੀਤੀ। ਇਸ ਦੇ ਨਾਲ ਹੀ ਟੈਰਿਫ ਸੌਦੇ ਦੇ ਸਕਾਰਾਤਮਕ ਸੰਕੇਤਾਂ ਕਾਰਨ ਰੁਪਿਆ ਵੀ ਮਜ਼ਬੂਤ ਹੋਇਆ ਅਤੇ ਡਾਲਰ ਦੇ ਮੁਕਾਬਲੇ 1.2 ਪ੍ਰਤੀਸ਼ਤ ਦੀ ਤੇਜ਼ੀ ਨਾਲ 90.4 ਦੇ ਪੱਧਰ ‘ਤੇ ਆ ਗਿਆ, ਜਿਸ ਨਾਲ ਨਿਵੇਸ਼ਕਾਂ ਦਾ ਭਰੋਸਾ ਹੋਰ ਵਧਿਆ ਹੈ।