ਲੁਧਿਆਣਾ ਵਿੱਚ ਲਗੇਗਾ ਪਰਾਲੀ ਤੋਂ ਬਾਇਓ ਸੀ ਐਨ ਜੀ ਤਿਆਰ ਕਰਨ ਦਾ ਪਲਾਂਟ

ਨਿਊਜ਼ ਪੰਜਾਬ
ਨਵੀ ਦਿੱਲ੍ਹੀ , 9 ਜੂਨ – ਕੇਂਦਰ ਸਰਕਾਰ ਝੋਨੇ ਦੀ ਪਰਾਲੀ ਤੋਂ ਬਾਇਓ ਸੀ ਐਨ ਜੀ ਤਿਆਰ ਕਰਨ ਦਾ ਇੱਕ ਵੱਡਾ ਪ੍ਰੋਜੇਕਟ ਲੁਧਿਆਣਾ ਵਿੱਚ ਸਥਾਪਤ ਕਰੇਗੀ | ਅਜਿਹਾ ਪਲਾਂਟ ਪਹਿਲਾਂ ਹੀ ਨਾਗਪੁਰ ਵਿੱਚ ਸਫਲਤਾ ਨਾਲ ਚੱਲ ਰਿਹਾ ਹੈ | ਤਿਆਰ ਬਾਇਓ ਸੀ ਐਨ ਜੀ ਨੂੰ ਵਾਹਨ ਚਲਾਉਣ ਲਈ ਵਰਤੋਂ ਵਿੱਚ ਲਿਆਂਦਾ ਜਾਵੇਗਾ | ਪਲਾਂਟ ਲਗਣ ਨਾਲ ਪੰਜਾਬ ਤੇ ਹਰਿਆਣਾ ਵਿੱਚ ਪਰਾਲੀ ਨੂੰ ਅੱਗ ਲਾਉਣ ਦੇ ਰੁਝਾਨ ਨੂੰ ਠੱਲ ਪਵੇਗੀ | ਸੂਤਰਾਂ ਅਨੁਸਾਰ ਇਸ ਦਾ ਐਲਾਨ ਆਉਂਦੇ ਕੁਝ ਦਿਨਾਂ ਵਿੱਚ ਹੋ ਜਾਵੇਗਾ |