ਪੰਜਾਬ ਸਰਕਾਰ ਨੇ ਹਲਵਾਰਾ ਵਿਖੇ ਅੰਤਰਰਾਸ਼ਟਰੀ ਸਿਵਲ ਟਰਮੀਨਲ ਸਥਾਪਤ ਕਰਨ ਲਈ 161.2703 ਏਕੜ ਜਮੀਨ ਅਧਿਗ੍ਰਹਿਣ ਕੀਤੀ – ਬਿੱਟੂ
ਹਲਵਾਰਾ ਨੂੰ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈੱਸਵੇਅ ਨਾਲ ਜੋੜਨ ਦਾ ਮੁੱਦਾ ਉਠਾਉਣ ਲਈ ਰਵਨੀਤ ਸਿੰਘ ਬਿੱਟੂ ਵੱਲੋਂ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ
-ਲੋਕ ਸਭਾ ਮੈਂਬਰ ਵੱਲੋਂ ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਨੂੰ ਪੱਤਰ ਲਿਖ ਕੇ ਕੀਤੀ ਗਈ ਸੀ ਮੰਗ
ਲੁਧਿਆਣਾ, 9 ਜੂਨ (ਨਿਊਜ਼ ਪੰਜਾਬ )-ਹਲਵਾਰਾ ਨੂੰ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈੱਸਵੇਅ ਨਾਲ ਜੋੜਨ ਦਾ ਮੁੱਦਾ ਨੈਸ਼ਨਲ ਹਾਈਵੇਜ਼ ਅਥਾਰਟੀ ਆਫ਼ ਇੰਡੀਆ ਦੇ ਚੇਅਰਮੈਨ ਸ੍ਰ. ਸੁਖਬੀਰ ਸਿੰਘ ਸੰਧੂ ਕੋਲ ਉਠਾਉਣ ‘ਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਹੈ। ਸ੍ਰ. ਬਿੱਟੂ ਨੇ ਦੱਸਿਆ ਕਿ ਉਨ•ਾਂ ਨੇ ਇਸ ਸੰਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰੀ ਸੜਕ ਆਵਾਜਾਈ ਅਤੇ ਹਾਈਵੇਜ਼ ਮੰਤਰੀ ਸ੍ਰੀ ਨਿਤਿਨ ਗਡਕਰੀ ਨੂੰ ਪੱਤਰ ਲਿਖ ਕੇ ਇਹ ਮੰਗ ਉਠਾਈ ਸੀ।
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਹਲਵਾਰਾ ਵਿਖੇ ਅੰਤਰਰਾਸ਼ਟਰੀ ਸਿਵਲ ਟਰਮੀਨਲ ਸਥਾਪਤ ਕਰਨ ਲਈ 161.2703 ਏਕੜ ਜਗ•ਾਂ ਅਧਿਗ੍ਰਹਿਣ ਕੀਤੀ ਹੈ। ਉਨ•ਾਂ ਕਿਹਾ ਕਿ ਜਦੋਂ ਹਲਵਾਰਾ ਇਸ ਐਕਸਪ੍ਰੈੱਸਵੇਅ ਨਾਲ ਜੁੜ ਜਾਵੇਗਾ ਤਾਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਲਵਾਰਾ ਹਵਾਈ ਅੱਡੇ ਰਾਹੀਂ ਆਵਾਜਾਈ ਕਰ ਸਕਣਗੇ। ਜਿਸ ਨਾਲ ਉਨ•ਾਂ ਨੂੰ ਖੇਤਰ ਵਿੱਚ ਪੈਂਦੇ ਧਾਰਮਿਕ ਅਤੇ ਹੋਰ ਸਥਾਨਾਂ ‘ਤੇ ਆਉਣ ਜਾਣ ਦੀ ਆਸਾਨੀ ਹੋਵੇਗੀ।
ਉਨ•ਾਂ ਕਿਹਾ ਕਿ ਪਹਿਲਾਂ ਇਹ ਐਕਸਪ੍ਰੈੱਸਵੇਅ ਦਿੱਲੀ ਤੋਂ ਕੱਟੜਾ ਤੱਕ ਹੀ ਬਣਨਾ ਸੀ ਪਰ ਹੁਣ ਇਸ ਨੂੰ ਅੰਮ੍ਰਿਤਸਰ ਨਾਲ ਵੀ ਜੋੜਿਆ ਜਾਣਾ ਹੈ। ਇਹ ਵਾਇਆ ਨਕੋਦਰ, ਸੁਲਤਾਨਪੁਰ ਲੋਧੀ, ਖਡੂਰ ਸਾਹਿਬ ਅਤੇ ਗੋਇੰਦਵਾਲ ਸਾਹਿਬ ਰਾਹੀਂ ਅੰਮ੍ਰਿਤਸਰ ਨਾਲ ਜੁੜੇਗਾ। ਇਹ ਐਕਸਪ੍ਰੈੱਸਵੇਅ ਬਣਨ ਨਾਲ ਅੰਮ੍ਰਿਤਸਰ ਤੋਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਜਾਣ ਦਾ ਸਮਾਂ 8 ਘੰਟੇ ਤੋਂ ਘਟ ਕੇ 4 ਘੰਟੇ ਰਹਿ ਜਾਵੇਗਾ। ਉਨ•ਾਂ ਕਿਹਾ ਕਿ ਇਸ ਐਕਸਪ੍ਰੈੱਸਵੇਅ ਨਾਲ 5 ਸਿੱਖ ਗੁਰੂਆਂ ਵੱਲੋਂ ਸਥਾਪਤ ਸ਼ਹਿਰ ਆਪਸ ਵਿੱਚ ਜੁੜ ਸਕਣਗੇ।
ਸ੍ਰ. ਬਿੱਟੂ ਨੇ ਉਮੀਦ ਜਤਾਈ ਕਿ ਇਸ ਪ੍ਰੋਜੈਕਟ ਦੇ ਸਿਰੇ ਚੜਨ ਨਾਲ ਖੇਤਰ ਵਿੱਚ ਸੈਰ ਸਪਾਟਾ ਅਤੇ ਵਪਾਰਕ ਗਤੀਵਿਧੀਆਂ ਨੂੰ ਉਤਸ਼ਾਹ ਮਿਲੇਗਾ।