ਮਾਨਸਾ ਦੇ ਪਿੰਡ ਖਿਆਲਾ ਕਲਾਂ ਵਿੱਚ ਭਿਆਨਕ ਸੜਕ ਹਾਦਸਾ, ਪਤੀ-ਪਤਨੀ ਸਮੇਤ ਤਿੰਨ ਦੀ ਮੌਤ

ਨਿਊਜ਼ ਪੰਜਾਬ

27 ਜਨਵਰੀ 2026

ਮਾਨਸਾ ਜ਼ਿਲ੍ਹੇ ਦੇ ਪਿੰਡ ਖਿਆਲਾ ਕਲਾਂ ਵਿਖੇ ਦੋ ਸਵਿਫਟ ਗੱਡੀਆਂ ਦੀ ਆਪਸੀ ਟੱਕਰ ਕਾਰਨ ਦਰਦਨਾਕ ਹਾਦਸਾ ਵਾਪਰਿਆ, ਜਿਸ ਵਿੱਚ ਪਤੀ-ਪਤਨੀ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਇਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ। ਐਸ.ਐੱਮ.ਓ. ਗੁਰਮੀਤ ਗੁਰਮੇਲ ਸਿੰਘ ਮੁਤਾਬਕ ਮ੍ਰਿਤਕਾਂ ਵਿੱਚ ਉਪਕਾਰ ਸਿੰਘ ਅਤੇ ਉਸ ਦੀ ਪਤਨੀ ਸੁਪਿੰਦਰ ਕੌਰ (ਵਾਸੀ ਰਤੀਆ, ਹਰਿਆਣਾ) ਸ਼ਾਮਲ ਹਨ, ਜਦਕਿ ਦੂਜੀ ਗੱਡੀ ਵਿੱਚ ਸਵਾਰ ਬਲਕਾਰ ਸਿੰਘ ਪਿੰਡ ਖਿਆਲਾ ਦੀ ਮੌਤ ਹੋ ਗਈ। ਬਲਕਾਰ ਸਿੰਘ ਦਾ ਦੋਸਤ ਅਮਨਪ੍ਰੀਤ ਸਿੰਘ ਗੰਭੀਰ ਹਾਲਤ ਵਿੱਚ ਹੋਣ ਕਾਰਨ ਬਾਹਰੀ ਹਸਪਤਾਲ ਰੈਫਰ ਕੀਤਾ ਗਿਆ ਹੈ। ਘਟਨਾ ਦੀ ਸੂਚਨਾ ਭੀਖੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ।