11 ਸਾਲਾਂ ਬਾਅਦ ਕਿਲਾ ਰਾਏਪੁਰ ਪੇਂਡੂ ਓਲੰਪਿਕ ਵਿੱਚ ਬੈਲਗੱਡੀ ਦੀ ਦੌੜ ਦੀ ਵਾਪਸੀ, ਖੇਡਾਂ ‘ਚ ਮੁੜ ਆਏਗੀ ਰੌਣਕ

ਨਿਊਜ਼ ਪੰਜਾਬ

23 ਜਨਵਰੀ 2026

ਪੰਜਾਬ ਵਿੱਚ ਲੁਧਿਆਣਾ ਦੇ ਕਿਲਾ ਰਾਏਪੁਰ ਪੇਂਡੂ ਓਲੰਪਿਕ ਵਿੱਚ ਇਕ ਵਾਰ ਫਿਰ ਬੈਲਗੱਡੀ ਦੀ ਦੌੜ ਵਾਪਸੀ ਹੋਣ ਜਾ ਰਹੀ ਹੈ। ਜੇਕਰ ਖੇਡਾਂ ਸ਼ੁਰੂ ਹੋਣ ਤੱਕ ਕੋਈ ਕਾਨੂੰਨੀ ਰੁਕਾਵਟ ਨਹੀਂ ਆਈ, ਤਾਂ 11 ਸਾਲ ਬਾਅਦ ਇਹ ਇਤਿਹਾਸਕ ਖੇਡ ਮੁੜ ਸ਼ੁਰੂ ਹੋਵੇਗੀ।

ਜ਼ਿਲ੍ਹਾ ਪ੍ਰਸ਼ਾਸਨ, ਆਯੋਜਕਾਂ ਅਤੇ ਪੇਂਡੂ ਲੋਕਾਂ ਵਿੱਚ ਇਸ ਗੱਲ ਨੂੰ ਲੈ ਕੇ ਉਤਸ਼ਾਹ ਹੈ। ਇਹ ਗੇਮ 30 ਜਨਵਰੀ ਤੋਂ 1 ਫਰਵਰੀ ਤੱਕ ਕਰਵਾਈ ਜਾਣਗੀਆਂ। ਡੀਸੀ ਹਿਮਾਂਸ਼ੁ ਜੈਨ ਇਸ ਸਬੰਧ ਵਿੱਚ ਅੱਜ ਪ੍ਰੈੱਸ ਕਾਨਫਰੰਸ ਕਰਨ ਜਾ ਰਹੇ ਹਨ।

ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ 2014 ਵਿੱਚ ਕਿਲਾ ਰਾਏਪੁਰ ਗੇਮਸ ਵਿੱਚ ਬਲਦਾਂ ਦੀ ਦੌੜ ਰੋਕ ਦਿੱਤੀ ਗਈ ਸੀ। ਪੰਜਾਬ ਸਰਕਾਰ ਨੇ 11 ਜੁਲਾਈ ਨੂੰ ਵਿਧਾਨ ਸਭਾ ਵਿੱਚ ਬਿਲ ਪਾਸ ਕਰਕੇ ਬੈਲਗੱਡੀਆਂ ਦੀ ਦੌੜ ਮੁੜ ਕਰਨ ਦਾ ਰਾਸਤਾ ਸਾਫ਼ ਕਰ ਦਿੱਤਾ। ਸਰਕਾਰ ਦੇ ਇਸ ਫੈਸਲੇ ਨਾਲ ਬੈਲਗੱਡੀ ਦੀ ਦੌੜ ਸ਼ੁਰੂ ਕਰਨ ਦਾ ਰਾਸ਼ਤਾ ਖੁੱਲ ਗਿਆ। ਪਿਛਲੇ ਕੁਝ ਸਾਲਾਂ ਤੋਂ ਪੰਜਾਬ ਸਰਕਾਰ ਇਹਨਾਂ ਖੇਡਾਂ ਦਾ ਆਯੋਜਨ ਕਰ ਰਹੀ ਹੈ।