ਨਿਊਜ਼ ਪੰਜਾਬ
26 ਸਤੰਬਰ 2025
ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਯਾਤਰਾ ਕਰਨ ਵਾਲਿਆਂ ਲਈ ਵੱਡੀ ਖਬਰ ਹੈ। ਯਾਤਰੀਆਂ ਨੂੰ 13 ਦਿਨਾਂ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਇਨ੍ਹਾਂ ਦਿਨਾਂ ਦੌਰਾਨ ਕੋਈ ਵੀ ਸਿਵਲ ਉਡਾਣ ਨਹੀਂ ਉਡੇਗੀ।ਜਾਣਕਾਰੀ ਅਨੁਸਾਰ ਹਵਾਈ ਅੱਡੇ ਤੋਂ 13 ਦਿਨਾਂ ਲਈ ਸਿਵਲ ਫਲਾਈਟ ਓਪਰੇਸ਼ਨ ਬੰਦ ਰਹੇਗਾ, ਕਿਉਂਕਿ ਰਨਵੇਅ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਇਸ ਸਬੰਧੀ ਭਾਰਤੀ ਹਵਾਈ ਸੈਨਾ ਨੇ ਏਅਰਮੈਨ ਨੂੰ ਇੱਕ ਨੋਟਿਸ ਵੀ ਜਾਰੀ ਕਰਕੇ ਐਲਾਨ ਕੀਤਾ ਹੈ।
ਨੋਟਿਸ ਵਿੱਚ ਦੱਸਿਅ ਗਿਆ ਹੈ ਕਿ ਏਅਰਫੀਲਡ 26 ਅਕਤੂਬਰ ਨੂੰ ਸਵੇਰੇ 1 ਵਜੇ ਤੋਂ 7 ਨਵੰਬਰ ਨੂੰ ਰਾਤ 11.59 ਵਜੇ ਤੱਕ ਬੰਦ ਰਹੇਗਾ। ਨੋਟਿਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਰਨਵੇਅ ‘ਤੇ ਯੋਜਨਾਬੱਧ ਪੋਲੀਮਰ ਮੋਡੀਫਾਈਡ ਇਮਲਸ਼ਨ ਕੰਮ ਕਾਰਨ ਬੰਦ ਕੀਤਾ ਗਿਆ ਹੈ। ਇਸ ਸਮੇਂ ਦੌਰਾਨ, ਸਿਰਫ਼ ਰੋਟਾ ACS ਜਹਾਜ਼ਾਂ ਨੂੰ ਹੀ ਕੰਮ ਕਰਨ ਦੀ ਇਜਾਜ਼ਤ ਹੋਵੇਗੀ
