ਅੰਮ੍ਰਿਤਸਰ ‘ਚ  ਪੈਰੋਲ ‘ਤੇ ਆਏ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ

ਨਿਊਜ਼ ਪੰਜਾਬ

ਅੰਮ੍ਰਿਤਸਰ,26 ਸਤੰਬਰ 2025

ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ‘ਚ ਅੱਧੀ ਰਾਤ ਇੱਕ ਵਿਅਕਤੀ ਨੂੰ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਵੱਲੋਂ ਪੈਰੋਲ ‘ਤੇ ਆਏ ਵਿਅਕਤੀ ਦਾ ਘਰ ਦੇ ਸਾਹਮਣੇ ਗੋਲੀਆਂ ਮਾਰ ਕੇ ਘਟਨਾ ਨੂੰ  ਅੰਜਾਮ ਦਿੱਤਾ ਗਿਆ। ਪੁਲਿਸ  ਵੱਲੋਂ ਮੌਕੇ ‘ਤੇ ਪਹੁੰਚ ਕੇ ਜਾਂਚ ਅਰੰਭ ਦਿੱਤੀ ਹੈ।

ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਏਸੀਪੀ ਸ਼ਿਵਦਰਸ਼ਨ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਘਟਨਾ ਬਾਰੇ ਰਾਤ 12:15 ਵਜੇ ਸੂਚਨਾ ਮਿਲੀ। ਛੇਹਰਟਾ ਦਵਾਈਆਂ ਵਾਲਾ ਬਾਜ਼ਾਰ ਵਿੱਚ ਕਿਸੇ ਨੂੰ ਗੋਲੀ ਮਾਰੀ ਗਈ ਸੀ। ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਧਰਮਾ ਨੂੰ ਗੋਲੀ ਮਾਰ ਦਿੱਤੀ ਗਈ ਹੈ। ਉਹ 2012 ਵਿੱਚ ਏਐਸਆਈ ਰਵਿੰਦਰ ਪਾਲ ਸਿੰਘ ਦੇ ਕਤਲ ਲਈ ਸਜ਼ਾ ਕੱਟ ਰਿਹਾ ਸੀ। ਉਸਨੂੰ 12 ਸਤੰਬਰ ਨੂੰ 14 ਦਿਨਾਂ ਲਈ ਪੈਰੋਲ ‘ਤੇ ਰਿਹਾਅ ਕੀਤਾ ਗਿਆ ਸੀ।