ਸੰਘਣੀ ਧੁੰਦ ਕਾਰਨ ਗੁਰਦਾਸਪੁਰ ‘ਚ ਅਧਿਆਪਕਾਂ ਦੀ ਵੈਨ ਹਾਦਸਾਗ੍ਰਸਤ, 7 ਗੰਭੀਰ ਜਖਮੀ

ਨਿਊਜ਼ ਪੰਜਾਬ

17 ਜਨਵਰੀ 2026

ਗੁਰਦਾਸਪੁਰ ਵਿਚ ਅਧਿਆਪਕਾਂ ਨਾਲ ਭਰੀ ਵੈਨ ਹਾਦਸੇ ਦਾ ਸ਼ਿਕਾਰ ਹੋ ਗਈ। ਅਧਿਆਪਕ ਰੋਜ਼ਾਨਾ ਵਾਂਗ ਵੈਨ ਰਾਹੀਂ ਫਤਿਹਗੜ੍ਹ ਚੂੜੀਆਂ ਜਾ ਰਹੇ ਸਨ। ਹਾਦਸੇ ‘ਚ ਦਰਜਨ ਕੇ ਕਰੀਬ ਅਧਿਆਪਕ ਜਖਮੀ ਹੋ ਗਏ। ਜਖਮੀ ਅਧਿਆਪਕਾਂ ਨੂੰ ਗੁਰਦਾਸਪੁਰ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਹਾਦਸੇ ਵਿਚ ਵੈਨ ਤੇ ਇੱਕ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।

ਹਾਦਸਾ ਸ਼ਨੀਵਾਰ ਨੂੰ ਇਲਾਕੇ ਵਿੱਚ ਪਈ ਸੰਘਣੀ ਧੁੰਦ ਦੌਰਾਨ ਨੈਸ਼ਨਲ ਹਾਈਵੇ 354 ‘ਤੇ ਕਲਾਨੌਰ ਗੁਰਦਾਸਪੁਰ ਮਾਰਗ ‘ਤੇ ਪੈਂਦੇ ਅੱਡਾ ਨੜਾਵਾਲੀ ਵਾਪਿਆ, ਜਿਥੇ ਸਕੂਲ ਟੀਚਰਾਂ ਨਾਲ ਭਰੀ ਵੈਨ ਗੁਰਦਾਸਪੁਰ ਵਾਲੇ ਪਾਸੇ ਤੋਂ ਆ ਰਹੀ ਸੀ। ਹਾਦਸੇ ਵਿਚ 7 ਅਧਿਆਪਕ ਗੰਭੀਰ ਜਖਮੀ ਹੋ ਗਏ, ਜਦਕਿ 4 ਅਧਿਆਪਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।