ਪੰਜਾਬੀ ਵਿਰਸੇ, ਮੇਹਨਤ ਤੇ ਸ਼ੁਕਰ ਦਾ ਪਵਿੱਤਰ ਤਿਉਹਾਰ ਲੋਹੜੀ, ਲੋਹੜੀ ਅਤੇ ਮਾਘੀ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ 🙏

ਨਿਊਜ਼ ਪੰਜਾਬ

13 ਜਨਵਰੀ 2026

ਪੰਜਾਬ ਸਮੇਤ ਦੇਸ਼-ਵਿਦੇਸ਼ ਵਿੱਚ ਅੱਜ ਲੋਹੜੀ ਦਾ ਤਿਉਹਾਰ ਰਵਾਇਤੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ“ਲੋਹੜੀ ਪੰਜਾਬੀ ਵਿਰਸੇ ਦਾ ਇਕ ਪਵਿੱਤਰ ਤੇ ਖੁਸ਼ੀ ਨਾਲ ਭਰਿਆ ਤਿਉਹਾਰ ਹੈ। ਇਹ ਸਾਨੂੰ ਮੇਹਨਤ, ਸਬਰ ਤੇ ਸ਼ੁਕਰ ਦੀ ਸਿੱਖਿਆ ਦਿੰਦੀ ਹੈ।ਸਰਦੀ ਦੇ ਮੌਸਮ ਨੂੰ ਅਲਵਿਦਾ ਕਹਿਣ ਅਤੇ ਫ਼ਸਲਾਂ ਦੀ ਖੁਸ਼ਹਾਲੀ ਲਈ ਮਨਾਇਆ ਜਾਣ ਵਾਲਾ ਤਿਉਹਾਰ  ਹੈ।

ਇਹ ਤਿਉਹਾਰ ਪੰਜਾਬੀ ਸਭਿਆਚਾਰ ਦੀ ਅਹਿਮ ਪਹਿਚਾਣ ਹੈ। ਪਿੰਡਾਂ ਤੇ ਸ਼ਹਿਰਾਂ ਵਿੱਚ ਲੋਕਾਂ ਨੇ ਅੱਗ ਜਲਾ ਕੇ ਰੇਵੜੀਆਂ, ਮੂੰਗਫਲੀ, ਪੌਪਕੌਰਨ ਅਤੇ ਤਿਲ ਵੰਡੇ ਅਤੇ ਭੰਗੜੇ-ਗਿੱਧੇ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ।

ਖ਼ਾਸ ਕਰਕੇ ਨਵਵਿਆਹੇ ਜੋੜਿਆਂ ਅਤੇ ਨਵਜਨਮੇ ਬੱਚਿਆਂ ਦੇ ਘਰਾਂ ਵਿੱਚ ਲੋਹੜੀ ਨੂੰ ਵੱਖਰੇ ਉਤਸ਼ਾਹ ਨਾਲ ਮਨਾਇਆ ਗਿਆ। ਪਰਿਵਾਰਾਂ ਨੇ ਇਕੱਠੇ ਹੋ ਕੇ ਰਵਾਇਤੀ ਗੀਤ ਗਾਏ ਅਤੇ ਅੱਗ ਦੇ ਚੱਕਰ ਲਗਾ ਕੇ ਸੁੱਖ-ਸਮ੍ਰਿੱਧੀ ਦੀ ਕਾਮਨਾ ਕੀਤੀ। ਲੋਹੜੀ ਸਿਰਫ਼ ਤਿਉਹਾਰ ਹੀ ਨਹੀਂ, ਸਗੋਂ ਕਿਸਾਨੀ ਸੰਸਕ੍ਰਿਤੀ, ਮੇਹਨਤ ਅਤੇ ਆਪਸੀ ਭਾਈਚਾਰੇ ਦਾ ਪ੍ਰਤੀਕ ਵੀ ਹੈ।ਇਸ ਪਵਿੱਤਰ ਤਿਉਹਾਰ ‘ਤੇ ਅਰਦਾਸ ਹੈ ਕਿ ਵਾਹਿਗੁਰੂ ਹਰ ਘਰ ਵਿੱਚ ਸੁਖ, ਸ਼ਾਂਤੀ ਤੇ ਚੜ੍ਹਦੀ ਕਲਾ ਬਖ਼ਸ਼ੇ।”

ਨਿਊਜ਼ ਪੰਜਾਬ ਵੱਲੋਂ ਸਾਰਿਆਂ ਨੂੰ ਲੋਹੜੀ ਦੀਆਂ ਲੱਖ-ਲੱਖ ਵਧਾਈਆਂ। 🔥🌾