ਪਟਿਆਲਾ ਤਹਿਸੀਲਦਾਰ ਕਰਨਦੀਪ ਸਿੰਘ ਭੁੱਲਰ ਮੁਅੱਤਲ, ਨਾਭਾ ਤਹਿਸੀਲਦਾਰ ਨੂੰ ਮਿਲਿਆ ਵਾਧੂ ਚਾਰਜ

ਨਿਊਜ਼ ਪੰਜਾਬ

10 ਜਨਵਰੀ 2026

ਪਟਿਆਲਾ ਦੇ ਤਹਿਸੀਲਦਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵਲੋਂ 9 ਜਨਵਰੀ ਨੂੰ ਜਾਰੀ ਹੁਕਮ ਅਨੁਸਾਰ ਤਹਿਸੀਲਦਾਰ ਕਰਨਦੀਪ ਸਿੰਘ ਭੁੱਲਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਗਿਆ ਹੈ। ਭੁੱਲਰ ਦੀ ਜਗ੍ਹਾ ‘ਤੇ ਨਾਭਾ ਤਹਿਸੀਲਦਾਰ ਨੂੰ ਪਟਿਆਲਾ ਤਹਿਸੀਲ ਦਾ ਵਾਧੂ ਚਾਰਜ ਦਿੱਤਾ ਗਿਆ ਹੈ।