ਬਿਕਰਮ ਮਜੀਠੀਆ ਦੇ ਜਮਾਨਤ ਤੇ ਬਾਹਰ ਆਉਣ ਨਾਲ ਨੌਜਵਾਨ ਵਰਗ ਤੇ ਅਕਾਲੀ ਦਲ ਨੂੰ ਮਿਲੇਗੀ ਵੱਡੀ ਮਜਬੂਤੀ ਪ੍ਰੋ. ਬਡੂੰਗਰ

ਨਿਊਜ਼ ਪੰਜਾਬ

ਪਟਿਆਲਾ, 4 ਫਰਵਰੀ 2026

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਪੰਜਾਬ ਬਿਕਰਮ ਸਿੰਘ ਮਜੀਠੀਆ ਨੂੰ ਮਾਨਯੋਗ ਸੁਪਰੀਮ ਕੋਰਟ ਵੱਲੋਂ ਜਮਾਨਤ ਮਿਲਣ ਦਾ ਸਵਾਗਤ ਕਰਦਿਆਂ ਕਿਹਾ ਕਿ ਮਜੀਠੀਏ ਦੇ ਜੇਲ ਤੋਂ ਬਾਹਰ ਆਉਣ ਨਾਲ ਜਿੱਥੇ ਯੂਥ ਅਕਾਲੀ ਦਲ ਦੇ ਨੌਜਵਾਨਾਂ ਵਿੱਚ ਕਾਫੀ ਉਤਸ਼ਾਹ ਵਧਿਆ ਹੈ, ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੇ ਪੱਧਰ ਤੇ ਮਜਬੂਤੀ ਵੀ ਮਿਲੇਗੀ ।

ਪ੍ਰੋ. ਬਡੂੰਗਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮਾਨਯੋਗ ਅਦਾਲਤਾਂ ਤੇ ਹਮੇਸ਼ਾ ਹੀ ਵਿਸ਼ਵਾਸ ਰਿਹਾ ਹੈ ਉਹਨਾਂ ਕਿਹਾ ਕਿ ਭਾਵੇਂ ਹੁਣ ਬਿਕਰਮ ਸਿੰਘ ਮਜੀਠੀਆ ਜਮਾਨਤ ਤੇ ਜੇਲ ਤੋਂ ਰਿਹਾਅ ਹੋਏ ਹਨ, ਪਰੰਤੂ ਉਹਨਾਂ ਨੂੰ ਸਰਕਾਰ ਵੱਲੋਂ ਦਰਜ ਕੀਤੇ ਗਏ ਕੇਸਾਂ ਵਿੱਚ ਵੀ ਮਾਨਯੋਗ ਅਦਾਲਤਾਂ ਇਨਸਾਫ ਦੇਣਗੀਆਂ। ਉਹਨਾਂ ਕਿਹਾ ਕਿ ਸਰਕਾਰਾਂ ਹਮੇਸ਼ਾ ਵਿਤਕਰੇ ਦੀ ਭਾਵਨਾ ਨਾਲ ਵਿਰੋਧੀਆਂ ਤੇ ਕਾਰਵਾਈਆਂ ਕਰਦੀਆਂ ਆਈਆਂ ਹਨ ਪ੍ਰੰਤੂ ਮਾਨਯੋਗ ਅਦਾਲਤਾਂ ਪਾਸੋਂ ਇਨਸਾਫ ਹਮੇਸ਼ਾ ਮਿਲਦਾ ਰਿਹਾ ਹੈ।