ਗੁਰਦੁਆਰਾ ਸਾਹਿਬ ਗੁਰੂ ਸ਼ਬਦ ਪ੍ਰਚਾਰ ਰਾਮ ਨਗਰ ਤੋਂ ਪ੍ਰਕਾਸ਼ ਪੁਰਬ ਨੂੰ ਸਮ੍ਰਪਿਤ ਨਗਰ ਕੀਰਤਨ ਸਜਾਇਆ ਗਿਆ

ਲੁਧਿਆਣਾ 4 ਜਨਵਰੀ :  ਗੁਰਦੁਆਰਾ ਸਾਹਿਬ ਗੁਰੂ ਸ਼ਬਦ ਪ੍ਰਚਾਰ ਰਾਮ ਨਗਰ ਦੀ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਵੱਡਮੁੱਲੇ ਸਹਿਯੋਗ ਨਾਲ ਸਰਬੰਸ ਦਾਨੀ ਦਸ਼ਮੇਸ਼ ਪਿਤਾ ਕਲਗੀਧਰ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਗੁਰਦੁਆਰਾ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ,

ਪੰਜ ਪਿਆਰੇ ਸਾਹਿਬਾਨ ਜੀ ਦੀ ਅਗਵਾਈ ਜੈਕਾਰਿਆਂ ਦੀ ਗੂੰਜ, ਫੁੱਲਾਂ ਦੀ ਵਰਖਾ ਅਤੇ ਨਗਾਰੇ ਦੀ ਚੋਟ ਨਾਲ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਇਆ ਜੋ ਰਾਮ ਨਗਰ ਮਾਰਕੀਟ, ਗੁਰੂ ਅਰਜਨ ਦੇਵ ਨਗਰ, ਐੱਸ ਏ ਐੱਸ ਨਗਰ, ਵਿਸ਼ਵਕਰਮਾ ਕਲੌਨੀ ਅਤੇ ਹੋਰ ਨਜਦੀਕ ਦੇ ਇਲਾਕਿਆਂ ਵਿਚੋਂ ਦੀ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਸਮਾਪਤ ਹੋਇਆ। ਨਗਰ ਕੀਰਤਨ ਦੇ ਰਸਤੇ ਵਿਚ ਵੱਖ ਵੱਖ ਧਾਰਮਿਕ, ਸਮਾਜਿਕ, ਸਮਾਜਸੇਵੀ ਸੰਸਥਾਵਾਂ ਅਤੇ ਮੁਹੱਲਾ ਨਿਵਾਸੀਆਂ ਵੱਲੋਂ ਸਵਾਗਤੀ ਸਟੇਜ ਅਤੇ ਚਾਹ, ਕੌਫੀ, ਦੁੱਧ, ਪਕੌੜੇ, ਟੋਸਟ ਅਤੇ ਫਰੂਟ ਦੇ ਲੰਗਰ ਲਗਾਏ ਗਏ। ਨਗਰ ਕੀਰਤਨ ਵਿੱਚ ਬੈਂਡ ਬਾਜੇ, ਹਾਥੀ, ਊਠ, ਗੱਤਕਾ ਪਾਰਟੀਆਂ ਤੋਂ ਇਲਾਵਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਸ਼ਬਦੀ ਜੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਮਹਿਮਾ ਦਾ ਗੁਨਗਾਨ ਕਰ ਰਹੇ ਸਨ। ਨਗਰ ਕੀਰਤਨ ਵਿਚ ਵਿਸ਼ੇਸ਼ ਤੌਰ ਤੇ ਬਲਵਿੰਦਰ ਸਿੰਘ ਬੈਂਸ ਮੈਂਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤੀ ਰੂਪ ‘ ਚ ਸੰਗਤਾਂ ਨੂੰ ‘ਸਤਿਨਾਮ ਵਾਹਿਗੁਰੂ’ ਦਾ ਜਾਪ ਕਰਵਾਇਆ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਗੁਰਦਿਆਲ ਸਿੰਘ ਧੰਜਲ, ਨਗਰ ਕੀਰਤਨ ਇੰਚਾਰਜ ਅਰਵਿੰਦ ਸਿੰਘ ਧੰਜਲ, ਕੁਲਜੀਤ ਸਿੰਘ ਧੰਜਲ ਨੇ ਨਗਰ ਕੀਰਤਨ ਦੇ ਰਸਤੇ ਵਿੱਚ ਸਵਾਗਤੀ ਸਟੇਜ, ਲੰਗਰ ਲਗਾਉਣ ਵਾਲਿਆਂ ਅਤੇ ਪਤਵੰਤੇ ਸੱਜਣਾਂ ਨੂੰ ਸਿਰਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਸਿੰਘ ਸਭਾ ਅਕਾਲ ਸਾਹਿਬ ਦੇ ਮੁੱਖ ਸੇਵਾਦਾਰ ਕੁੰਦਨ ਸਿੰਘ ਨਾਗੀ, ਗੁਰਦੁਆਰਾ ਦੂਖ ਨਿਵਾਰਨ ਸਹਿਬ ਦੇ ਮੁੱਖ ਸੇਵਾਦਾਰ ਜਸਵੀਰ ਸਿੰਘ ਜੱਸੀ, ਕੌਂਸਲਰ ਸੋਹਣ ਸਿੰਘ ਗੋਗਾ, ਸਤਨਾਮ ਸਿੰਘ ਬਿਰਦੀ, ਅੰਮ੍ਰਿਤਪਾਲ ਸਿੰਘ ਧੰਜਲ, ਜਗਤਾਰ ਸਿੰਘ ਸਹਿਗਲ, ਅਰਸ ਬਿੱਲਾ, ਨਰਿੰਦਰ ਸਿੰਘ ਉੱਭੀ, ਹਰਪਾਲ ਸਿੰਘ ਗਹੀਰ, ਪਰਵਿੰਦਰ ਸਿੰਘ ਸੋਹਲ, ਮਨੋਹਰ ਸਿੰਘ ਸੋਖੀ, ਹਰਜੀਤ ਸਿੰਘ ਜੰਡੂ, ਹਰਜੀਤ ਸਿੰਘ ਹੈਪੀ, ਕੁਲਵਿੰਦਰ ਸਿੰਘ ਕਲਸੀ, ਰਤਨਦੀਪ ਸਿੰਘ ਬਿਰਦੀ, ਬਲਜੀਤ ਸਿੰਘ ਬਬਲੀ, ਸ਼ਿਵਚਰਨ ਸਿੰਘ, ਗੁਰਜੰਟ ਸਿੰਘ, ਜੋਗਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਵੀ ਹਾਜਰ ਸਨ।

ਗੱਤਕੇ ਦੇ ਜੌਹਰ ਦਿਖਾਉਂਦੇ ਨੌਜਵਾਨ