ਨਿਊਜ਼ ਪੰਜਾਬ
4 ਜਨਵਰੀ 2026
ਨਵੇਂ ਸਾਲ ਦੀ ਸ਼ੁਰੂਆਤ ਗੁਰਦਾਸਪੁਰ ਜ਼ਿਲ੍ਹੇ ਲਈ ਖੁਸ਼ੀ ਦੀ ਵੱਡੀ ਖ਼ਬਰ ਲੈ ਕੇ ਆਈ ਹੈ। ਗੁਰਦਾਸਪੁਰ ਦੇ ਪਿੰਡ ਹਰਦੋਬਠਵਾਲਾ ਵਾਸੀ ਖੇਤੀਬਾੜੀ ਨਾਲ ਜੁੜੇ ਨੌਜਵਾਨ ਸੰਦੀਪ ਸਿੰਘ ਦੀ ਕਿਸਮਤ ਉਸ ਸਮੇਂ ਚਮਕ ਉੱਠੀ ਜਦੋਂ ਉਸ ਨੇ ਸਿਰਫ਼ 200 ਰੁਪਏ ਦੀ ਲਾਟਰੀ ਟਿਕਟ ਖਰੀਦ ਕੇ 1.50 ਕਰੋੜ ਰੁਪਏ ਦਾ ਵੱਡਾ ਇਨਾਮ ਜਿੱਤ ਲਿਆ। ਦੱਸਿਆ ਜਾ ਰਿਹਾ ਹੈ ਕਿ ਸੰਦੀਪ ਸਿੰਘ ਨੇ ਬਿਨਾਂ ਕਿਸੇ ਖ਼ਾਸ ਉਮੀਦ ਦੇ, ਸਿਰਫ਼ ਲਾਟਰੀ ਦੁਕਾਨਦਾਰ ਦੇ ਕਹਿਣ ’ਤੇ ਇਹ ਟਿਕਟ ਲਈ ਸੀ, ਪਰ ਇਹ ਛੋਟੀ ਜਿਹੀ ਟਿਕਟ ਉਸਦੀ ਜ਼ਿੰਦਗੀ ਬਦਲਣ ਦਾ ਕਾਰਨ ਬਣ ਗਈ। ਜਿਵੇਂ ਹੀ ਲਾਟਰੀ ਜਿੱਤਣ ਦੀ ਪੁਸ਼ਟੀ ਹੋਈ, ਪਿੰਡ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਢੋਲ ਵਜਾ ਕੇ, ਲੱਡੂ ਵੰਡ ਕੇ ਅਤੇ ਇਕ ਦੂਜੇ ਨੂੰ ਵਧਾਈਆਂ ਦੇ ਕੇ ਇਸ ਖੁਸ਼ੀ ਨੂੰ ਸਾਂਝਾ ਕੀਤਾ। ਜੇਤੂ ਸੰਦੀਪ ਸਿੰਘ ਨੇ ਕਿਹਾ ਕਿ ਉਹ ਇਹ ਰਕਮ ਆਪਣੇ ਪਰਿਵਾਰ ਦੀ ਭਲਾਈ ਅਤੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਵਰਤੇਗਾ। ਨਵੇਂ ਸਾਲ ’ਚ ਮਿਲੀ ਇਹ ਵੱਡੀ ਕਾਮਯਾਬੀ ਹੁਣ ਪੂਰੇ ਇਲਾਕੇ ਵਿੱਚ ਚਰਚਾ ਦਾ ਕੇਂਦਰ ਬਣੀ ਹੋਈ ਹੈ।
