ਨਿਊਜ਼ ਪੰਜਾਬ
26 ਦਸੰਬਰ 2025
ਸ੍ਰੀ ਫਤਿਹਗੜ੍ਹ ਸਾਹਿਬ ਵਿਚ ਅੱਜ ਸ਼ਹੀਦੀ ਜੋੜ ਮੇਲ ਦਾ ਦੂਜਾ ਦਿਨ ਹੈ। ਛੋਟੇ ਸਾਹਿਬਜਾਦਿਆਂ ਦੀ ਲਾਸਾਨੀ ਕੁਰਬਾਨੀ ਨੂੰ ਸਿਜਦਾ ਕਰਨ ਲਈ ਜਿਥੋਂ ਪੂਰੇ ਦੇਸ਼ ਤੋਂ ਸੰਗਤਾਂ ਪਹੁੰਚ ਰਹੀਆਂ ਹਨ, ਉਥੇ ਮੁੱਖ ਮੰਤਰੀ ਮਾਨ ਵੀ ਛੋਟੇ ਸਾਹਿਬਜਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਨਮਨ ਕਰਨ ਸ੍ਰੀ ਫਤਿਹਗੜ੍ਹ ਸਾਹਿਬ ਆਪਣੀ ਪਤਨੀ ਡਾ. ਗੁਰਪ੍ਰੀਤ ਕੌਰ ਨਾਲ ਨਤਮਸਤਕ ਹੋਏ।

ਨਤਮਸਤਕ ਹੋਣ ਮਗਰੋਂ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਸ਼ਹਿਰਾਂ ਦੀ ਸੁੰਦਰਤਾ ਤੇ ਲਈ ਵਿਕਾਸ ਲਈ ਕਿਸੇ ਕਿਸਮ ਦੀ ਕਮੀ ਖਜਾਨੇ ਵਾਲੇ ਪਾਸਿਓਂ ਨਹੀਂ ਰੱਖੀ ਜਾਵੇਗੀ। ਸਿੱਖ ਸੰਗਤ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨ ਦਾ ਪ੍ਰਮਾਤਮਾ ਨੇ ਸਾਨੂੰ ਮੌਕਾ ਦਿੱਤਾ ਹੈ ਉਸ ਲਈ ਅਸੀਂ ਵਾਹਿਗੁਰੂ ਦੇ ਸ਼ੁਕਰਗੁਜਾਰ ਹਾਂ। ਇਸ ਧਰਤੀ ਲਈ ਕੋਈ ਮੰਗ ਪੱਤਰ ਦੀ ਲੋੜ ਨਹੀਂ ਹੈ, ਇਥੇ ਤਾਂ ਲੋਕ ਆਪ ਮੰਗਣ ਆਉਂਦੇ ਹਨ । ਉਨ੍ਹਾਂ ਕਿਹਾ ਕਿ ਫਤਿਹਗੜ੍ਹ ਸਾਹਿਬ ਦੀ ਸੁੰਦਰਤਾ, ਵਿਰਾਸਤ ਨੂੰ ਸੰਭਾਲਣ ਲਈ ਜਾਂ ਸੜਕਾਂ ‘ਤੇ ਵੀ ਇਸ ਵਾਰ ਕਾਫੀ ਪ੍ਰਬੰਧ ਕੀਤਾ ਗਿਆ ਹੈ। ਵਧਦੀ ਸੰਗਤ ਨੂੰ ਵੇਖਦੇ ਹੋਏ ਆਉਣ ਵਾਲੇ ਸਮੇਂ ਵਿਚ ਵੀ ਪ੍ਰਬੰਧ ਕੀਤੇ ਜਾਣਗੇ।
