ਅੱਜ ਤੋਂ 5 ਦਿਨ ਦੇ ਜਰਮਨੀ ਦੌਰੇ ਤੇ ਰਾਹੁਲ ਗਾਂਧੀ

ਨਿਊਜ਼ ਪੰਜਾਬ

15 ਦਸੰਬਰ 2025

ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ 15 ਤੋਂ 20 ਦਸੰਬਰ ਤੱਕ ਜਰਮਨੀ ਦਾ ਦੌਰਾ ਕਰਨਗੇ। ਉਹ ਜਰਮਨ ਸਰਕਾਰੀ ਅਧਿਕਾਰੀਆਂ ਅਤੇ ਉੱਥੇ ਭਾਰਤੀ ਭਾਈਚਾਰੇ ਨਾਲ ਮੁਲਾਕਾਤ ਕਰਨਗੇ। ਇਹ ਰਾਹੁਲ ਗਾਂਧੀ ਦਾ ਪਿਛਲੇ ਛੇ ਮਹੀਨਿਆਂ ਵਿਚ ਪੰਜਵਾਂ ਵਿਦੇਸ਼ੀ ਦੌਰਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਜੁਲਾਈ ਅਤੇ ਸਤੰਬਰ ਦੇ ਵਿਚਕਾਰ ਲੰਡਨ, ਮਲੇਸ਼ੀਆ, ਬ੍ਰਾਜ਼ੀਲ ਅਤੇ ਕੋਲੰਬੀਆ ਦਾ ਦੌਰਾ ਕੀਤਾ ਸੀ।

ਰਾਹੁਲ ਦੀ ਜਰਮਨੀ ਯਾਤਰਾ ਅਜਿਹੇ ਸਮੇਂ ਵਿਚ ਹੋ ਰਹੀ ਹੈ, ਜਦੋਂ ਸੰਸਦ ਦਾ ਸਰਦ ਰੁੱਤ ਸੈਸ਼ਨ (1 ਤੋਂ 19 ਦਸੰਬਰ) ਚੱਲ ਰਿਹਾ ਹੈ। ਭਾਜਪਾ ਨੇ ਰਾਹੁਲ ਦੀ ਜਰਮਨੀ ਯਾਤਰਾ ਦੀ ਆਲੋਚਨਾ ਕੀਤੀ ਹੈ। 17 ਦਸੰਬਰ ਨੂੰ ਰਾਹੁਲ ਗਾਂਧੀ ਬਰਲਿਨ, ਜਰਮਨੀ ਵਿਚ ਇਕ ਇੰਡੀਅਨ ਓਵਰਸੀਜ਼ ਕਾਂਗਰਸ ਸਮਾਗਮ ਵਿਚ ਸ਼ਾਮਿਲ ਹੋਣਗੇ। ਉਥੇ ਉਹ ਵੱਖ-ਵੱਖ ਯੂਰਪੀਅਨ ਦੇਸ਼ਾਂ ਦੇ ਕਾਂਗਰਸੀ ਨੇਤਾਵਾਂ ਨਾਲ ਮੁਲਾਕਾਤ ਕਰਨਗੇ।