ਨਿਊਜ਼ ਪੰਜਾਬ
3 ਦਸੰਬਰ 2025
ਦਿੱਲੀ ਯੂਨੀਵਰਸਿਟੀ (DU) ਦੇ ਦੋ ਪ੍ਰਮੁੱਖ ਕਾਲਜਾਂ—ਰਾਮਜਸ ਕਾਲਜ ਅਤੇ ਦੇਸ਼ਬੰਧੂ ਕਾਲਜ—ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਅੱਜ ਪੂਰੇ ਇਲਾਕੇ ਵਿੱਚ ਹੜਕੰਪ ਮਚ ਗਿਆ। ਕਾਲਜ ਪ੍ਰਸ਼ਾਸਨ ਨੂੰ ਧਮਕੀ ਭਰੇ ਈਮੇਲ ਮਿਲਣ ਤੋਂ ਤੁਰੰਤ ਬਾਅਦ ਦਿੱਲੀ ਪੁਲਿਸ ਦੀਆਂ ਟੀਮਾਂ, ਬੰਬ ਸਕੁਐਡ ਅਤੇ ਡੌਗ ਸਕੁਐਡ ਸਮੇਤ ਮੌਕੇ ‘ਤੇ ਪਹੁੰਚ ਗਈਆਂ।
ਪੁਲਿਸ ਕੰਟਰੋਲ ਰੂਮ ਨੂੰ ਕਾਲ ਆਉਣ ਤੋਂ ਬਾਅਦ, ਦੋਵਾਂ ਕਾਲਜਾਂ ਦੇ ਕੈਂਪਸ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ। ਪੁਲਿਸ ਨੇ ਭਾਰੀ ਫੋਰਸ ਨਾਲ ਕਾਲਜ ਦੀਆਂ ਪੂਰੀਆਂ ਇਮਾਰਤਾਂ ਦੀ ਤਲਾਸ਼ੀ ਲਈ, ਇੱਕ-ਇੱਕ ਕੋਨਾ ਖੰਗਾਲਿਆ ਗਿਆ। ਹਾਲਾਂਕਿ, ਤਾਜ਼ਾ ਜਾਣਕਾਰੀ ਅਨੁਸਾਰ, ਸਰਚ ਆਪਰੇਸ਼ਨ ਵਿੱਚ ਅਜੇ ਤੱਕ ਕੋਈ ਵੀ ਸ਼ੱਕੀ ਵਸਤੂ ਜਾਂ ਵਿਸਫੋਟਕ ਸਮੱਗਰੀ ਨਹੀਂ ਮਿਲੀ ਹੈ।ਪੁਲਿਸ ਧਮਕੀ ਭਰੇ ਈਮੇਲਾਂ ਦੀ ਜਾਂਚ ਕਰ ਰਹੀ ਹੈ ਅਤੇ ਈਮੇਲ ਭੇਜਣ ਵਾਲੇ ਵਿਅਕਤੀ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।
