ਨਿਊਜ਼ ਪੰਜਾਬ
ਦਿੱਲੀ,1 ਨਵੰਬਰ 2025
ਦਿੱਲੀ-ਐਨ.ਸੀ.ਆਰ. ਵਿਚ ਵਿਗੜਦੀ ਹਵਾ ਦੀ ਗੁਣਵੱਤਾ ਨੂੰ ਰੋਕਣ ਲਈ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ ਵਲੋਂ ਦੂਜੇ ਰਾਜਾਂ ਤੋਂ ਪੁਰਾਣੇ ਬੀ.ਐਸ.-3 ਅਨੁਕੂਲ ਡੀਜ਼ਲ ਟਰੱਕਾਂ ਅਤੇ ਕਾਰਗੋ ਵਾਹਨਾਂ ਦੇ ਦਿੱਲੀ ਵਿਚ ਦਾਖਲੇ ‘ਤੇ ਪਾਬੰਦੀ ਲਗਾ ਦਿੱਤੀ ਹੈ।
ਮੈਨਜਮੈਂਟ ਨੇ ਇਕ ਨੋਟਿਸ ਜਾਰੀ ਕੀਤਾ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਦੂਜੇ ਰਾਜਾਂ ਵਿਚ ਰਜਿਸਟਰਡ ਸਾਰੇ ਹਲਕੇ ਮਾਲ ਵਾਹਨ (LGV), ਦਰਮਿਆਨੇ ਮਾਲ ਵਾਹਨ (MGV) ਅਤੇ ਭਾਰੀ ਮਾਲ ਵਾਹਨ (HGV), ਜੋ ਬੀ.ਐਸ.-6 ਦੇ ਅਧੀਨ ਨਹੀਂ ਆਉਂਦੇ ਹਨ ਅੱਜ ਤੋਂ ਦਿੱਲੀ ਵਿਚ ਦਾਖਲ ਹੋਣ ਦੀ ਆਗਿਆ ਨਹੀਂ ਹੋਵੇਗੀ।
ਹਾਲਾਂਕਿ, ਦੂਜੇ ਰਾਜਾਂ ਤੋਂ ਬੀ.ਐਸ. ਚਾਰ ਅਨੁਕੂਲ ਵਪਾਰਕ ਮਾਲ ਵਾਹਨਾਂ ਨੂੰ 31 ਅਕਤੂਬਰ, 2026 ਤੱਕ ਦਿੱਲੀ ਵਿਚ ਦਾਖਲ ਹੋਣ ਦੀ ਆਗਿਆ ਹੋਵੇਗੀ। ਦਿੱਲੀ ਵਿਚ ਰਜਿਸਟਰਡ ਵਪਾਰਕ ਮਾਲ ਵਾਹਨਾਂ ਸਮੇਤ ਸੀ.ਐਨ.ਜੀ., ਐਲ.ਐਨ.ਜੀ. ਜਾਂ ਇਲੈਕਟ੍ਰਿਕ ਵਾਹਨਾਂ ਦੇ ਦਾਖਲੇ ‘ਤੇ ਕੋਈ ਪਾਬੰਦੀ ਨਹੀਂ ਹੋਵੇਗੀ।
