ਨਗਰ ਨਿਗਮ ਲੁਧਿਆਣਾ ਦੇ ਇੰਸਪੈਕਟਰ ਬਬਲੀ ਸ਼ਰਮਾ ਹੋਏ ਸੇਵਾ ਮੁਕਤ – ਆਗੂਆਂ ਅਤੇ ਮੁਲਾਜ਼ਮਾਂ ਨੇ ਦਿਤੀ ਵਿਦਾਇਗੀ
ਨਿਊਜ਼ ਪੰਜਾਬ
ਲੁਧਿਆਣਾ , 1 ਜੂਨ – ਨਗਰ ਨਿਗਮ ਲੁਧਿਆਣਾ ਦੇ ਇੰਸਪੈਕਟਰ ਸ੍ਰੀ ਬਬਲੀ ਸ਼ਰਮਾ, ਜੋ ਕੇ ਲੱਗਭੱਗ 36 ਸਾਲ ਦੀ ਸਰਵਿਸ ਕਰਨ ਤੋਂ ਬਾਅਦ 31 ਮਈ 2020 ਨੂੰ ਰਿਟਾਇਰ ਹੋ ਗਏ l ਇਨ੍ਹਾਂ ਦੀ ਜ਼ਿਆਦਾ ਸਰਵਿਸ ਵਾਟਰ ਰੇਟ ਵਿਭਾਗ, ਹਾਊਸ ਟੈਕਸ,ਪ੍ਰਾਪਰਟੀ ਟੈਕਸ ਵਿਭਾਗ ਵਿੱਚ ਰਹੀ ਅਤੇ ਅਤੇ ਪਿਛਲੇ ਕੁਝ ਸਾਲਾਂ ਤੋਂ ਉਹ ਸਿਹਤ ਸ਼ਾਖਾ ਵਿੱਚ ਸੈਨੇਟਰੀ ਇੰਸਪੈਕਟਰ ਦੇ ਤੌਰ ਤੇ ਤੈਨਾਤ ਸਨ lਇੰਸਪੈਕਟਰ ਬਬਲੀ ਸ਼ਰਮਾ ਇੱਕ ਇਮਾਨਦਾਰ ਅਤੇ ਮਿਹਨਤੀ ਇਨਸਾਨ ਸਨ lਗੌਰਵ ਭੱਟੀ ਕੌਸਲਰ,ਦੀਪਕ ਉੱਪਲ ਕੌਸਲਰ ਨਗਰ ਨਿਗਮ ਲੁਧਿਆਣਾ ਵੱਲੋਂ ਉਨ੍ਹਾਂ ਨੂੰ ਵਿਦਾਇਗੀ ਪਾਰਟੀ ਵੇਲੇ ਸੁਭ ਇੱਛਾਵਾਂ ਦਿੱਤੀਆਂ ਗਈਆਂ l ਸੰਘਰਸ਼ ਕਮਟੀ ਦੇ ਚੇਅਰਮੈਨ ਸ੍ਰੀ ਅਸ਼ਵਨੀ ਸਹੋਤਾ,ਪ੍ਰਧਾਨ ਜਸਦੇਵ ਸਿੰਘ ਸੇਖੋਂ, ਸੀਨੀਅਰ ਮੀਤ ਪ੍ਰਧਾਨ ਸੁਨੀਲ ਸ਼ਰਮਾ ਅਤੇ ਸਕੱਤਰ ਜਨਰਲ ਹਰਪਾਲ ਸਿੰਘ ਨਿਮਾਣਾ ਵੱਲੋਂ ਰਿਟਾਇਰਮੈਂਟ ਤੋਂ ਬਾਅਦ ਆਉਣ ਵਾਲੀ ਜ਼ਿੰਦਗੀ ਲਈ ਸ੍ਰੀ ਬਬਲੀ ਸ਼ਰਮਾ ਨੂੰ ਸ਼ੁੱਭ ਇਛਾਵਾਂ ਦਿੱਤੀਆਂ ਗਈਆਂ l