ਪੀ.ਐਮ. ਨਰਿੰਦਰ ਮੋਦੀ ਦਾ ਹਰਿਆਣਾ ਦੌਰਾ ਅਚਾਨਕ ਰੱਦ 

ਨਿਊਜ਼ ਪੰਜਾਬ

14 ਅਕਤੂਬਰ 2025

ਪੀ.ਐਮ. ਨਰਿੰਦਰ ਮੋਦੀ ਦਾ ਹਰਿਆਣਾ ਦੌਰਾ ਮੁਲਤਵੀ ਹੋ ਗਿਆ ਹੈ। ਉਨ੍ਹਾਂ ਨੇ 17 ਅਕਤੂਬਰ ਨੂੰ ਸੋਨੀਪਤ ਦੀ ਇਕ ਰੈਲੀ ਨੂੰ ਸੰਬੋਧਨ ਕਰਨਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰਿਆਣਾ ਵਿਚ ਭਾਜਪਾ ਸਰਕਾਰ ਦੇ ਤੀਜੇ ਕਾਰਜਕਾਲ ਦੇ ਇਕ ਸਾਲ ਪੂਰੇ ਹੋਣ ‘ਤੇ ਦੌਰਾ ਕਰਨਾ ਸੀ। ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਸਮੇਂ ਦੌਰਾਨ ਪ੍ਰਧਾਨ ਮੰਤਰੀ ਰਾਜ ਦੇ ਲੋਕਾਂ ਲਈ ਕਰੋੜਾਂ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਨੂੰ ਸਮਰਪਿਤ ਅਤੇ ਉਦਘਾਟਨ ਕਰਨ ਵਾਲੇ ਸਨ।

ਭਾਜਪਾ ਦੇ ਕੇਂਦਰੀ ਦਫ਼ਤਰ ਵੱਲੋਂ ਮਿਲੀ ਸੂਚਨਾ ਦੇ ਮੁਤਾਬਕ ਹੁਣ ਪ੍ਰਧਾਨ ਮੰਤਰੀ ਦੀ ਰੈਲੀ ਲਈ ਨਵੀਂ ਤਰੀਕ ਐਲਾਨੀ ਜਾਵੇਗੀ। ਪੀਐੱਮ ਦੀ ਰੈਲੀ ਮੁਲਤਵੀ ਹੋਣ ਦੀ ਸੂਚਨਾ ਉਸ ਸਮੇਂ ਹਰਿਆਣਾ ਸਰਕਾਰ ਕੋਲ ਪੁੱਜੀ, ਜਦੋਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸੋਨੀਪਤ ਵਿਚ ਰੈਲੀ ਵਾਲੀ ਥਾਂ ’ਤੇ ਅਧਿਕਾਰੀ ਦੀ ਮੀਟਿੰਗ ਲੈ ਰਹੇ ਸਨ। ਭਾਜਪਾ ਸਰਕਾਰ ਤੇ ਸੰਗਠਨ ਪਿਛਲੇ ਕਈ ਦਿਨਾਂ ਤੋਂ ਇਸ ਰੈਲੀ ਦੀਆਂ ਤਿਆਰੀਆਂ ਵਿਚ ਲੱਗੇ ਸਨ ਪਰ ਪੂਰਨ ਕੁਮਾਰ ਦੇ ਖ਼ੁਦਕੁਸ਼ੀ ਕਾਂਡ ਤੋਂ ਬਾਅਦ ਇਸ ਰੈਲੀ ਦੀਆਂ ਤਿਆਰੀਆਂ ਢਿੱਲੀਆਂ ਪੈ ਗਈਆਂ ਸਨ। ਕੇਂਦਰ ਤੇ ਹਰਿਆਣਾ ਦੀਆਂ ਖ਼ੁਫ਼ੀਆ ਏਜੰਸੀਆਂ ਨੇ ਰਿਪੋਰਟ ਦਿੱਤੀ ਕਿ ਜੇਕਰ ਪੀਐੱਮ ਮੋਦੀ ਹਰਿਆਣਾ ਆਉਣਗੇ ਤਾਂ ਸੂਬੇ ਦੇ ਦਲਿਤ ਸੰਗਠਨ ਉਨ੍ਹਾਂ ਦਾ ਵਿਰੋਧ ਕਰ ਸਕਦੇ ਹਨ।

ਸਰਕਾਰ ਦਾ ਮੰਨਣਾ ਸੀ ਕਿ ਵਾਈ. ਪੂਰਨ ਕੁਮਾਰ ਦਾ ਪਰਿਵਾਰ ਪੋਸਟਮਾਰਟਮ ਲਈ ਸਹਿਮਤ ਹੋ ਜਾਵੇਗਾ ਅਤੇ ਰੈਲੀ ਦੀਆਂ ਤਿਆਰੀਆਂ ‘ਤੇ ਕੋਈ ਮਾੜਾ ਪ੍ਰਭਾਵ ਨਹੀਂ ਪਵੇਗਾ। ਹਾਲਾਂਕਿ, ਜਦੋਂ ਵਾਈ. ਪੂਰਨ ਕੁਮਾਰ ਦੀ ਦੇਹ ਦਾ ਪੋਸਟਮਾਰਟਮ ਸੱਤ ਦਿਨਾਂ ਬਾਅਦ ਵੀ ਨਹੀਂ ਹੋਇਆ, ਤਾਂ ਭਾਜਪਾ ਸੰਗਠਨ ਹੋਰ ਵੀ ਚਿੰਤਤ ਹੋ ਗਿਆ। ਕੇਂਦਰੀ ਅਤੇ ਹਰਿਆਣਾ ਦੀਆਂ ਖੁਫੀਆ ਏਜੰਸੀਆਂ ਨੇ ਰਿਪੋਰਟ ਦਿੱਤੀ ਕਿ ਜੇਕਰ ਪ੍ਰਧਾਨ ਮੰਤਰੀ ਮੋਦੀ ਹਰਿਆਣਾ ਆਉਂਦੇ ਹਨ ਤਾਂ ਸੂਬੇ ਦੇ ਦਲਿਤ ਸੰਗਠਨ ਵਿਰੋਧ ਕਰ ਸਕਦੇ ਹਨ। ਕਿਸੇ ਵੀ ਹਾਲਤ ਵਿੱਚ, ਇਸ ਪੂਰੇ ਮਾਮਲੇ ਦਾ ਭਾਰੀ ਰਾਜਨੀਤੀਕਰਨ ਕੀਤਾ ਜਾ ਰਿਹਾ ਹੈ।