ਹਰਿਆਣਾ ਨੂੰ ਮਿਲਿਆ ਨਵਾਂ DGP,ਅਜੇ ਸਿੰਘਲ ਬਣੇ ਹਰਿਆਣਾ ਦੇ ਨਵੇਂ DGP 

ਨਿਊਜ਼ ਪੰਜਾਬ

1 ਜਨਵਰੀ 2026

ਸੀਨੀਅਰ ਆਈ ਪੀ ਐੱਸ ਅਧਿਕਾਰੀ ਅਜੇ ਸਿੰਘਲ ਨੂੰ ਹਰਿਆਣਾ ਦਾ ਨਵਾਂ ਪੁਲੀਸ ਮੁਖੀ ਨਿਯੁਕਤ ਕੀਤਾ ਗਿਆ ਹੈ। 1992 ਬੈਚ ਦੇ ਆਈ ਪੀ ਐੱਸ ਅਧਿਕਾਰੀ ਸਿੰਘਲ, ਓ ਪੀ ਸਿੰਘ ਦੀ ਥਾਂ ਲੈਣਗੇ ਜੋ ਬੁੱਧਵਾਰ ਨੂੰ ਸੇਵਾਮੁਕਤ ਹੋ ਗਏ ਹਨ। ਸਿੰਘਲ ਹਰਿਆਣਾ ਵਿਜੀਲੈਂਸ ਅਤੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਦੇ ਡਾਇਰੈਕਟਰ ਜਨਰਲ ਵਜੋਂ ਸੇਵਾ ਨਿਭਾਅ ਰਹੇ ਸਨ। ਵਧੀਕ ਮੁੱਖ ਸਕੱਤਰ (ਗ੍ਰਹਿ) ਸੁਮਿਤਾ ਮਿਸ਼ਰਾ ਵੱਲੋਂ ਜਾਰੀ ਹੁਕਮ ਮੁਤਾਬਕ ਯੂ ਪੀ ਐੱਸ ਸੀ ਤੋਂ ਮਿਲੇ ਪੈਨਲ ’ਤੇ ਵਿਚਾਰ ਕਰਨ ਮਗਰੋਂ ਹਰਿਆਣਾ ਦੇ ਰਾਜਪਾਲ ਨੇ ਅਜੇ ਸਿੰਘਲ ਨੂੰ ਘੱਟੋ ਘੱਟ ਦੋ ਸਾਲਾਂ ਲਈ ਡੀ ਜੀ ਪੀ ਨਿਯੁਕਤ ਕਰਨ ਦਾ ਫ਼ੈਸਲਾ ਲਿਆ ਹੈ। ਯੂ ਪੀ ਐੱਸ ਸੀ ਨੇ ਤਿੰਨ ਆਈ ਪੀ ਐੱਸ ਅਧਿਕਾਰੀਆਂ ਸ਼ਤਰੂਜੀਤ ਕਪੂਰ, ਅਜੇ ਸਿੰਘਲ ਅਤੇ ਆਲੋਕ ਮਿੱਤਲ ਦੇ ਨਾਮ ਭੇਜੇ ਸਨ।