ਮੇਡ-ਇੰਨ – ਇੰਡੀਆ ਨੂੰ ਉਤਸ਼ਹਿਤ ਕੀਤੇ ਜਾਣਾ ਦੇਸ਼ ਲਈ ਫਾਇਦੇਮੰਦ – ਗਰੇਵਾਲ

ਚੰਡੀਗੜ੍ਹ , 9 ਫਰਵਰੀ – (ਗੁਰਪ੍ਰੀਤ ਸਿੰਘ ) ਇਥੇ ਸੈਕਟਰ 17 ਦੇ ਪਰੇਡ ਗਰਾਊਂਡ ਵਿਖੇ ਚੱਲ ਰਹੀ ਚਾਰ ਰੋਜ਼ਾ ਇੰਟਰੇਰੀਰ ਐਸਟੇਰੀਰ ਐਕਸਪੋ ਵਿਚ ਅੱਜ ਤੀਜੇ ਦਿਨ ਵੀ ਵੱਡੀ ਗਿਣਤੀ ਵਿਚ ਵਿਜਟਰ ਪੁੱਜੇ , ਅੱਜ ਦੇ ਮੁੱਖ ਮਹਿਮਾਨ ਪੰਜਾਬ ਦੇ ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਅਤੇ ਖਾਲਸਾ ਫੁੱਟਬਾਲ ਕਲੱਬ ਦੇ ਪ੍ਰਧਾਨ ਸਰਦਾਰ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਅਜਿਹੀਆਂ ਪ੍ਰਦਰਸ਼ਨੀਆਂ ਵਪਾਰ ਨੂੰ ਵਧਾਉਣ ਵਿਚ ਸਹਾਈ ਹੁੰਦੀਆਂ ਹਨ , ਉਹਨਾਂ ਕਿਹਾ ਕਿ ਉਡਾਨ ਮੀਡਿਆ ਵੱਲੋਂ ਸ਼੍ਰੀ ਜੀ . ਐੱਸ . ਢਿੱਲੋਂ ਦੀ ਅਗਵਾਈ ਹੇਠ ਮੇਡ-ਇੰਨ – ਇੰਡੀਆ ਉਤਪਾਦਨ ਨੂੰ ਉਤਸ਼ਹਿਤ ਕੀਤੇ ਜਾਣਾ ਦੇਸ਼ ਦੇ ਉਦਯੋਗਪਤੀਆ ਲਈ ਬਹੁਤ ਫਾਈਦੇਮੰਦ ਹੈ I

ਇਸ ਸਮੇ ਖਾਲਸਾ ਫ਼ੁਟਬਾਲ ਕਲੱਬ ਦੇ ਪ੍ਰਧਾਨ ਸ੍ਰ.ਹਰਜੀਤ ਸਿੰਘ ਗਰੇਵਾਲ਼ (ਡਿ. ਡਾਇਰੈਕਟਰ , ਲੋਕ ਸੰਪਰਕ ਵਿਭਾਗ ਪੰਜਾਬ ) ਨੂੰ ਚੰਡੀਗੜ੍ਹ ਵਿੱਖੇ  Int-Ext Expo ਵਿੱਚ ਪੁੱਜਣ ਤੇ ਐਕਸਪੋ ਸੰਚਾਲਕ ਉਡਾਨ ਮੀਡੀਆ ਦੇ CMD ਸ਼੍ਰੀ ਜੀ ਐਸ ਢਿੱਲੋਂ ਵੱਲੋਂ ਬੁੱਕੇ ਭੇਟ ਕਰ ਕੇ ਜੀ ਆਇਆ ਕਿਹਾ ਗਿਆ ।