ਪੰਜਾਬ ਸਰਕਾਰ ਨੇ ਗੈਂਗਸਟਰ ਸੁੱਖਾ ਕਾਹਲਵਾਂ ਤੇ ਬਣੀ ਫਿਲਮ ਸ਼ੂਟਰ ਤੇ ਲਾਈ ਪਾਬੰਦੀ
ਚੰਡੀਗੜ੍ਹ, 9 ਫਰਵਰੀ (news punjab) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫ਼ਿਲਮ ‘ਸ਼ੂਟਰ’ ‘ਤੇ ਪਾਬੰਦੀ ਲਾਉਣ ਦੇ ਹੁਕਮ ਦਿੱਤੇ ਹਨ। ਇਹ ਫ਼ਿਲਮ ਬਦਨਾਮ ਗੈਂਗਸਟਰ ਸੁੱਖਾ ਕਾਹਲਵਾਂ ਦੇ ਜੀਵਨ ‘ਤੇ ਆਧਾਰਿਤ ਹੈ, ਜਿਹੜੀ ਕਿ ਹਿੰਸਾ, ਘਿਣਾਉਣੇ ਅਪਰਾਧਾਂ, ਜਬਰਨ ਵਸੂਲੀ ਆਦਿ ਨੂੰ ਉਤਸ਼ਾਹਿਤ ਕਰਦੀ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਫ਼ਿਲਮ ਦੇ ਨਿਰਮਾਤਾਵਾਂ ‘ਚੋਂ ਇੱਕ ਕੇ. ਵੀ. ਢਿੱਲੋਂ ਵਿਰੁੱਧ ਢੁੱਕਵੀਂ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ, ਜਿਸ ਨੇ ਸਾਲ 2019 ‘ਚ ਲਿਖਤੀ ਤੌਰ ‘ਤੇ ਵਾਅਦਾ ਕੀਤਾ ਸੀ ਕਿ ਫ਼ਿਲਮ ਦਾ ਅਸਲੀ ਨਾਂ ‘ਸੁੱਖਾ ਕਾਹਲਵਾਂ’ ਰੱਖਿਆ ਜਾਵੇਗਾ।