ਫ਼ਲਸਫ਼ੇ ਦੀ ਕੰਗਾਲੀ ਦੇਸ਼ਾਂ, ਕੌਮਾਂ ਤੇ ਧਰਤੀਆਂ ਦੀ ਅਜ਼ਮਤ ਖਾ ਜਾਂਦੀ ਹੈ। – ਜਸਟਿਸ ਜਸਬੀਰ ਸਿੰਘ
ਲੁਧਿਆਣਾ: 9 ਫਰਵਰੀ ( ਗੁਰਪ੍ਰੀਤ ਸਿੰਘ )
ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਦੇ ਅਧਿਆਪਕ ਡਾ: ਜਗਵਿੰਦਰ ਜੋਧਾ ਵਲੋਂ ਸੁਕਰਾਤ ਦੇ ਜੀਵਨ ਅਤੇ ਦਰਸ਼ਨ ਬਾਰੇ ਲਿਖੀ ਕਿਤਾਬ ਲੋਕ ਅਰਪਨ ਕਰਦਿਆਂ ਪੰਜਾਬ ਗਰੀਨ ਟ੍ਰਿਬਿਊਨਲ ਦੇ ਚੇਅਰਮੈਨ ਜਸਟਿਸ ਜਸਬੀਰ ਸਿੰਘ ਨੇ ਕਿਹਾ ਹੈ ਕਿ ਫਲਸਫੇ ਦੀ ਕੰਗਾਲੀ ਕੌਮਾਂ, ਦੇਸ਼ਾਂ ਤੇ ਧਰਤੀਆਂ ਦੀ ਅਜ਼ਮਤ ਨੂੰ ਖਾ ਜਾਂਦੀ ਹੈ। ਪੰਜਾਬ ਵਿਸ਼ਵ ਸੱਭਿਅਤਾ ਦਾ ਪੰਘੂੜਾ ਮੰਨਿਆ ਜਾਂਦਾ ਹੈ ਕਿਉਂਕਿ ਇਸ ਨੇ ਰਿਗ ਵੇਦ ਤੋਂ ਇਲਾਵਾ ਵਿਸ਼ਵ ਕਲਿਆਣਕਾਰੀ ਧਰਮ ਦੇ ਰੂਪ ਵਿੱਚ ਗੁਰੂ ਗਰੰਥ ਸਾਹਿਬ ਸੰਸਾਰ ਨੂੰ ਸਰਬੱਤ ਦੇ ਭਲੇ ਲਈ ਦਿੱਤਾ ਹੈ।
ਅਫ਼ਲਾਤੂਨ,ਅਰਸਤੂ ਤੇ ਸੁਕਰਾਤ ਨੇ ਜੋ ਫ਼ਲਸਫ਼ਾ ਵਿਸ਼ਵ ਕਲਿਆਣ ਲਈ ਸਾਨੂੰ ਸੌਂਪਿਆ ਹੈ ਉਸ ਨੂੰ ਮਾਂ ਬੋਲੀ ਪੰਜਾਬੀ ਵਿੱਚ ਵਿਸਥਾਰਨ ਦੀ ਲੋੜ ਹੈ। ਉਨ੍ਹਾਂ ਪੰਜਾਬ ਖੇਤੀ ਯੂਨੀਵਰਸਿਟੀ ਨੂੰ ਇਸ ਗੱਲੋਂ ਮੁਬਾਰਕ ਦਿੱਤੀ ਕਿ ਉਸ ਦੇ ਪ੍ਰਬੁੱਧ ਅਧਿਆਪਕ ਡਾ : ਜਗਵਿੰਦਰ ਜੋਧਾ ਨੇ ਆਸਾਨ ਜ਼ੁਬਾਨ ਪੰਜਾਬੀ ਵਿੱਚ ਸੁਕਰਾਤ ਦੇ ਫਲਸਫੇ ਤੇ ਜ਼ਿੰਦਗੀ ਬਾਰੇ ਮਹੱਤਵ ਪੂਰਨ ਪੁਸਤਕ ਰਚੀ ਹੈ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਡਾ: ਮਨਮੋਹਨ ਸਿੰਘ ਆਡੀਟੋਰੀਅਮ ਦੇ ਕਮੇਟੀ ਰੂਮ ਚ ਅੱਜ ਸੰਖੇਪ ਪਰ ਪ੍ਰਭਾਵਸ਼ਾਲੀ ਮੀਟਿੰਗ ਵਿਚ ਪੰਜਾਬ ਗਰੀਨ ਟ੍ਰਿਬਿਊਨਲ ਦੇ ਚੇਅਰਮੈਨ ਜਸਟਿਸ ਜਸਬੀਰ ਸਿੰਘ, ਹਰਿਆਣਾ ਗਰੀਨ ਟ੍ਰਿਬਿਊਨਲ ਦੇ ਚੇਅਰਮੈਨ ਜਸਟਿਸ ਪ੍ਰੀਤਮਪਾਲ, ਮਿਸਜ਼ ਪ੍ਰੀਤਮਪਾਲ, ਵਾਤਾਵਰਣ ਰੱਖਿਅਕ ਸੰਤ ਬਲਬੀਰ ਸਿੰਘ ਸੀਚੇਵਾਲ, ਪੰਜਾਬ ਖੇਤੀ-ਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ , ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ, ਡਾ: ਸੁਰਜੀਤ ਪਾਤਰ, ਸੀਨੀਅਰ ਐਡਵੋਕੇਟ ਪੰਜਾਬ ਹਰਿਆਣਾ ਹਾਈਕੋਰਟ ਸ: ਹਰਪ੍ਰੀਤ ਸਿੰਘ ਸੰਧੂ ਤੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਇਹ ਪੁਸਤਕ ਲੋਕ ਅਰਪਣ ਕੀਤੀ।
ਜਸਟਿਸ ਜਸਬੀਰ ਸਿੰਘ ਨੇ ਡਾ: ਸੁਰਜੀਤ ਪਾਤਰ, ਗੁਰਭਜਨ ਗਿੱਲ, ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਤੇ ਹਰਪ੍ਰੀਤ ਸਿੰਘ ਸੰਧੂ ਕੋਲੋਂ ਵਾਤਾਵਰਨ ਚੇਤਨਾ ਲਈ ਭਰਵੇਂ ਸਿਰਜਣਾਤਮਕ ਸਹਿਯੋਗ ਦੀ ਮੰਗ ਕੀਤੀ।
ਹਰਿਆਣਾ ਗਰੀਨ ਟ੍ਰਿਬਿਊਨਲ ਦੇ ਚੇਅਰਮੈਨ ਜਸਟਿਸ ਪ੍ਰੀਤਮਪਾਲ ਨੇ ਕਿਹਾ ਕਿ ਪੁਸਤਕ ਦਾ ਹੋਰ ਭਾਸ਼ਾਵਾਂ ਚ ਅਨੁਵਾਦ ਕਰਵਾਉਣਾ ਚਾਹੀਦਾ ਹੈ ਪਰ ਮੈਂ ਪੰਜਾਬੀ ਵਿੱਚ ਹੀ ਪੜ੍ਹਾਂਗਾ ਕਿਉਂਕਿ ਮੈਂ ਦਸਵੀਂ ਦੇ ਪੱਧਰ ਤੀਕ ਪੰਜਾਬੀ ਪੜ੍ਹੀ ਹੋਈ ਹੈ।
ਲੇਖਕ ਡਾ: ਜਗਵਿੰਦਰ ਜੋਧਾ ਨੂੰ ਆਸ਼ੀਰਵਾਦ ਦਿੰਦਿਆਂ ਪੰਜਾਬ ਖੇਤੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਬਲਦੇਵ ਸਿੰਘ ਢਿੱਲੋਂ ਨੇ ਯੂਨੀਵਰਸਿਟੀ ਦੀ ਸਾਹਿਤਕ ਵਿਰਾਸਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਵੇਂ ਪੀਏਯੂ ਨੂੰ ਖੇਤੀ ਵਿਗਿਆਨ ਦੇ ਖੇਤਰ ਵਿਚ ਅਕਾਦਮਿਕ,ਖੋਜ ਅਤੇ ਪਸਾਰ ਕਾਰਜਾਂ ਨਾਲ ਜੁੜੀ ਯੂਨੀਵਰਸਿਟੀ ਸਮਝਿਆ ਜਾਂਦਾ ਹੈ ਪਰ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਖੇਤਰ ਵਿਚ ਇਸ ਸੰਸਥਾ ਦੀ ਦੇਣ ਵੀ ਵਿਸ਼ੇਸ਼ ਜ਼ਿਕਰਯੋਗ ਹੈ। ਉਨ੍ਹਾਂ ਪ੍ਰੋ: ਮੋਹਨ ਸਿੰਘ , ਕੁਲਵੰਤ ਸਿੰਘ ਵਿਰਕ ,ਅਜਾਇਬ ਚਿਤਰਕਾਰ, ਕ੍ਰਿਸ਼ਨ ਅਦੀਬ , ਸੁਰਜੀਤ ਪਾਤਰ ਤੇ ਗੁਰਭਜਨ ਗਿੱਲ ਦਾ ਉਚੇਚਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਮਨੁੱਖੀ ਹੋਂਦ ਨਾਲ ਜੁੜੇ ਵਿਸ਼ਿਆਂ ਤੇ ਫ਼ਲਸਫ਼ੇ ਬਾਰੇ ਹੋਰ ਖੋਜ ਕੰਮ ਕੀਤੇ ਜਾਣ ਦੀ ਗੁੰਜਾਇਸ਼ ਹੈ ਪਰ ਇਸ ਦੀ ਭਾਸ਼ਾ ਸਰਲ ਤੇ ਸੁਖੈਨ ਹੋਣੀ ਚਾਹੀਦੀ ਹੈ ਤਾਂ ਜੋ ਆਮ ਆਦਮੀ ਨੂੰ ਫਲਸਫੇ ਦੀ ਸੂਝ ਮਿਲ ਸਕੇ।
ਸੁਕਰਾਤ ਕਿਤਾਬ ਬਾਰੇ ਜਾਣ-ਪਛਾਣ ਕਰਾਉਂਦਿਆਂ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਅਤੇ ਪ੍ਰਸਿੱਧ ਪੰਜਾਬੀ ਕਵੀ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਇਸ ਕਿਤਾਬ ਨੂੰ ਸੁਕਰਾਤ ਬਾਰੇ ਲਿਖੀ ਪੰਜਾਬੀ ਦੀ ਪਹਿਲੀ ਮਹੱਤਵਪੂਰਨ ਕਿਤਾਬ ਕਿਹਾ। ਉਨ੍ਹਾਂ ਕਿਹਾ ਕਿ ਭਾਵੇਂ ਸੁਕਰਾਤ ਬਾਰੇ ਪਹਿਲਾਂ ਕੁਝ ਜੀਵਨੀਮੂਲਕ ਕੋਸ਼ਿਸ਼ਾਂ ਹੋਈਆਂ ਹਨ ਪਰ ਇਹ ਰਚਨਾ ਪ੍ਰਚਲਿਤ ਮਿੱਥਾਂ ਦੀ ਜਗ੍ਹਾ ਉਸ ਦੌਰ ਦੇ ਇਤਿਹਾਸਕ ਸਰੋਤਾਂ ਦੇ ਹਵਾਲੇ ਨਾਲ ਲਿਖੀ ਮਹੱਤਵਪੂਰਨ ਕਿਰਤ ਹੈ ਜੋ ਕਿਸੇ ਸ਼ਖਸੀਅਤ ਦੀ ਉਸਾਰੀ ਵਿਚ ਵਿਚਾਰਾਂ ਦੇ ਮਹੱਤਵ ਬਾਰੇ ਬਹੁਤ ਅਹਿਮ ਪੱਖ ਸਾਮਣੇ ਲਿਆਉਂਦੀ ਹੈ।
ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਤੇ ਵਿਸ਼ਵ ਪ੍ਰਸਿੱਧ ਕਵੀ ਡਾ ਸੁਰਜੀਤ ਪਾਤਰ ਨੇ ਇਸ ਕਿਤਾਬ ਨੂੰ ਵਿਲੱਖਣ ਮੋਨੋਗਰਾਫ਼ ਕਹਿੰਦਿਆਂ ਜਗਵਿੰਦਰ ਜੋਧਾ ਨੂੰ ਲਗਾਤਾਰ ਮਿਹਨਤ ਨਾਲ ਇਵੇਂ ਹੀ ਲਿਖਦੇ ਰਹਿਣ ਲਈ ਪ੍ਰੇਰਿਤ ਕੀਤਾ।
ਡਾ: ਜਗਵਿੰਦਰ ਜੋਧਾ ਨੇ ਕਿਹਾ ਕਿ ਮੈਨੂੰ ਕਈ ਦੋਸਤਾਂ ਨੇ ਪੁੱਛਿਆ ਕਿ ਤੂੰ ਸੁਕਰਾਤ ਕਿਤਾਬ ਕਿਸ ਲਈ ਲਿਖੀ ਹੈ? ਮੇਰਾ ਇਹੀ ਜਵਾਬ ਹੈ ਕਿ ਇਹ ਮੈਂ ਆਪਣੇ ਆਪ ਲਈ ਲਿਖੀ ਹੈ ਤਾਂ ਜੋ ਮੈਂ ਸੁਕਰਾਤ ਨੂੰ ਸਮਝ ਸਕਾਂ।
ਉਸ ਕਿਹਾ ਕਿ ਹੁਣ ਮੈਂ ਬਾਬਾ ਫ਼ਰੀਦ ਤੇ ਹੋਰ ਸੂਫ਼ੀ ਕਵੀਆਂ ਬਾਰੇ ਵੀ ਲਿਖ ਰਿਹਾਂ।
ਇਸ ਮੌਕੇ ਵਾਤਾਵਰਣ ਰਖਵਾਲੀ ਲਈ ਯਤਨਸ਼ੀਲ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਦਾਰਸ਼ਨਿਕ ਸੋਚ ਨਾਲ ਜੋੜਨ ਲਈ ਇਹੋ ਜਹਾਂ ਮੁੱਲਵਾਨ ਕਿਤਾਬਾਂ ਦੀ ਬੇਅੰਤ ਲੋੜ ਹੈ।
ਇਸ ਮੌਕੇ ਪੰਜਾਬ ਵਾਤਾਵਰਨ ਪਰਦੂਸ਼ਨ ਬੋਰਡ ਦੇ ਚੇਅਰਮੈਨ ਡਾ: ਪੰਜਾਬ ਸਿੰਘ ਮਰਵਾਹਾ,ਸੀਨੀਅਰ ਐਡਵੋਕੇਟ ਹਰਪ੍ਰੀਤ ਸਿੰਘ ਸੰਧੂ, ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿਖਿਆ ਡਾ:ਜਸਕਰਨ ਸਿੰਘ ਮਾਹਲ,ਡਾ: ਪਰਦੀਪ ਕੁਮਾਰ ਖੰਨਾ, ਡਾ: ਜਸਪਾਲ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਪ੍ਰਭਦੀਪ ਸਿੰਘ ਨੱਥੋਵਾਲ, ਡਾ: ਬਲਵਿੰਦਰ ਸਿੰਘ ਬੁਟਾਹਰੀ, ਕ੍ਰਿਸ਼ੀ
ਕਰਮਨ ਪੁਰਸਕਾਰ ਵਿਜੇਤਾ ਅਗਾਂਹਵਧੂ ਕਿਸਾਨ ਸੁਰਜੀਤ ਸਿੰਘ ਸਾਧੂਗੜ੍ਹ, ਡਾ: ਚਰਨਜੀਤ ਸਿੰਘ ਨਾਭਾ ,ਸੰਦੀਪ ਬਹਿਲ,ਤੇ ਕਈ ਹੋਰ ਮਹੱਤਵ ਪੂਰਨ ਸ਼ਖ਼ਸੀਅਤਾਂ ਹਾਜ਼ਰ.jpg
75.1kB
Reply, Reply All or Forward
Send
9
PHOTO-2020-02-08-11-14-12.jpg