ਗੁਰੂ ਰਾਮ ਦਾਸ ਦਰਬਾਰ ਕੈਲਗਰੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੇ ਸਬੰਧੀ ਆਤਮ ਰਸ ਕੀਰਤਨ ਸਮਾਗਮ 1 ਤੋਂ 7 ਸਤੰਬਰ ਤੱਕ 

ਗੁਰਦੀਸ਼ ਕੌਰ ਗਰੇਵਾਲ

ਕੈਲਗਰੀ, 30 ਅਗਸਤ – ਗੁਰੂ ਰਾਮ ਦਾਸ ਦਰਬਾਰ ਕੈਲਗਰੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੇ ਸਬੰਧ ਵਿੱਚ ਸਾਲਾਨਾ *ਆਤਮ ਰਸ ਕੀਰਤਨ ਦਰਬਾਰ ਸਮਾਗਮ 1 ਸਤੰਬਰ ਤੋਂ 7 ਸਤੰਬਰ ਤੱਕ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਪੰਥ ਪ੍ਰਸਿੱਧ ਕੀਰਤਨੀ ਜੱਥੇ ਭਾਈ ਜਗਤਾਰ ਸਿੰਘ ਜੀ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਨਿਰੰਜਨ ਸਿੰਘ ਜੀ ਜਵੱਦੀ ਕਲਾ, ਭਾਈ ਆਤਮਜੋਤ ਸਿੰਘ ਜੀ, ਯੂਬਾ ਸਿਟੀ ਹਿੱਸਾ ਲੈ ਰਹੇ ਹਨ,

ਸਮਾਗਮ 1-7 ਸਤੰਬਰ, 2025 ਤੱਕ ਰੋਜ਼ਾਨਾ ਸ਼ਾਮ 6 ਤੋਂ ਰਾਤ 8.30 ਵਜੇ ਤੱਕ ਚਲਣਗੇ

ਪ੍ਰਬੰਧਕਾਂ ਵੱਲੋਂ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੇ ਸਬੰਧ ਵਿੱਚ ਹੋ ਰਹੇ ਸਾਲਾਨਾ *ਆਤਮ ਰਸ ਕੀਰਤਨ ਦਰਬਾਰ ਸਮਾਗਮ ਵਿੱਚ ਇਸ ਵਿਸ਼ੇਸ਼ ਹਫ਼ਤੇ ਲਈ ਗੁਰਬਾਣੀ ਦੇ ਮਨੋਹਰ ਕੀਰਤਨ ਨਾਲ ਜੁੜੋ ਅਤੇ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਵੀ ਦੱਸੋ!