ਉੱਤਰ ਪ੍ਰਦੇਸ਼ ਅਤੇ ਬਿਹਾਰ ਲਈ ਮਿਤੀ 28 ਮਈ ਨੂੰ 8 ਰੇਲਾਂ ਰਵਾਨਾ ਹੋਣਗੀਆਂ -ਜੋ ਵਿਅਕਤੀ ਜਾਣਾ ਚਾਹੰੁਦਾ ਹੈ ਉਹ ਆਪਣੀ ਰੇਲ ਤੋਂ 4 ਘੰਟੇ ਪਹਿਲਾਂ ਸਰਕਾਰੀ ਕਾਲਜ (ਲੜਕੀਆਂ) ਵਿਖੇ ਪਹੁੰਚ ਸਕਦਾ ਹੈ-ਡਿਪਟੀ ਕਮਿਸ਼ਨਰ
-ਦੋਰਾਹਾ ਰੇਲਵੇ ਸਟੇਸ਼ਨ ਤੋਂ ਵੀ ਇੱਕ ਰੇਲ ਜਾਵੇਗੀ
-ਰਵਾਨਾ ਹੋਣ ਵਾਲੀਆਂ ਰੇਲਾਂ ਦਾ ਸ਼ਡਿੳੂਲ ਜਾਰੀ
ਨਿਊਜ਼ ਪੰਜਾਬ
ਲੁਧਿਆਣਾ, 27 ਮਈ – ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 28 ਮਈ ਨੂੰ ਲੁਧਿਆਣਾ ਅਤੇ ਦੋਰਾਹਾ ਰੇਲਵੇ ਸਟੇਸ਼ਨਾਂ ਤੋਂ ਉੱਤਰ ਪ੍ਰਦੇਸ਼ ਅਤੇ ਬਿਹਾਰ ਰਾਜਾਂ ਲਈ 8 ਰੇਲਾਂ ਰਵਾਨਾ ਹੋਣਗੀਆਂ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੇ ਇਨ੍ਹਾਂ ਰੇਲਾਂ ਵਿੱਚ ਆਪਣੇ ਸ਼ਹਿਰਾਂ ਨੂੰ ਜਾਣਾ ਹੈ ਅਤੇ ਉਨ੍ਹਾਂ ਨੂੰ ਹਾਲੇ ਤੱਕ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਕੋਈ ਮੈਸੇਜ਼ ਵਗੈਰਾ ਨਹੀਂ ਮਿਲਿਆ ਹੈ ਤਾਂ ਉਹ ਮਿਥੇ ਸਮੇਂ ਤੋਂ 4 ਘੰਟੇ ਪਹਿਲਾਂ ਸਥਾਨਕ ਸਰਕਾਰੀ ਕਾਲਜ (ਲੜਕੀਆਂ) ਦੇ ਖੇਡ ਮੈਦਾਨ, ਨੇੜੇ ਭਾਰਤ ਨਗਰ ਚੌਕ ਲੁਧਿਆਣਾ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਾਹਨੇਵਾਲ (ਦੋਰਾਹਾ ਲਈ) ਵਿਖੇ
ਵਿਖੇ ਪਹੁੰਚ ਸਕਦਾ ਹੈ।
ਸ੍ਰੀ ਅਗਰਵਾਲ ਨੇ ਰੇਲਾਂ ਦਾ ਸ਼ਡਿੳੂਲ ਜਾਰੀ ਕਰਦਿਆਂ ਦੱਸਿਆ ਕਿ ਮਿਤੀ 28 ਮਈ ਨੂੰ ਦੁਪਹਿਰ 12 ਵਜੇ ਨਵਾਦਾ (ਲਖਨੳੂ, ਔਰੰਗਾਬਾਦ, ਰੋਹਤਾਸ ਵੀ ਰੁਕੇਗੀ) ਲਈ, 02.00 ਵਜੇ ਜਮੁਈ (ਸੁਲਤਾਨਪੁਰ, ਭਾਬੁਆ, ਔਰੰਗਾਬਾਦ ਵੀ ਰੁਕੇਗੀ) ਲਈ, 04.00 ਵਜੇ ਸੁਪੌਲ (ਸਾਹਾਰਸਾ, ਬੇਗੁਸਰਾਏ, ਹਾਜੀਪੁਰ ਵੀ ਰੁਕੇਗੀ) ਲਈ, ਸ਼ਾਮ 5.45 ਵਜੇ ਮਧੇਪੁਰਾ (ਗੋਰਖਪੁਰ, ਸਾਹਾਰਸਾ, ਖਗੜੀਆ ਵੀ ਰੁਕੇਗੀ) ਲਈ, ਸ਼ਾਮ 7.30 ਵਜੇ ਪਟਨਾ (ਜੌਨਪੁਰ, ਹਰਦੋਈ, ਬਕਸਰ ਵੀ ਰੁਕੇਗੀ) ਲਈ, ਰਾਤ 9.15 ਵਜੇ ਨਾਲੰਦਾ (ਬਰੇਲੀ, ਛਾਪਰਾ, ਪਟਨਾ ਵੀ ਰੁਕੇਗੀ) ਲਈ ਅਤੇ ਰਾਤ 11.00 ਵਜੇ ਮਿਰਜ਼ਾਪੁਰ (ਈਟਾਵਾਹ, ਫਤਹਿਪੁਰ, ਪ੍ਰਯਾਗਰਾਜ ਵੀ ਰੁਕੇਗੀ) ਲਈ ਰਵਾਨਾ ਹੋਣਗੀਆਂ। ਹਰੇਕ ਰੇਲ ਵਿੱਚ 1600 ਯਾਤਰੀ ਜਾ ਸਕਦੇ ਹਨ।
ਇਸ ਤੋਂ ਇਲਾਵਾ 28 ਮਈ ਨੂੰ ਦੋਰਾਹਾ ਰੇਲਵੇ ਸਟੇਸ਼ਨ ਤੋਂ ਵੀ ਇੱਕ ਰੇਲ ਸੀਤਾਮੜ੍ਹੀ ਲਈ ਸਵੇਰੇ 8 ਵਜੇ ਰਵਾਨਾ ਹੋਵੇਗੀ। ਇਹ ਰੇਲ ’ਤੇ ਜਾਣ ਲਈ ਯਾਤਰੀ ਸਵੇਰੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਾਹਨੇਵਾਲ ਵਿਖੇ ਰਿਪੋਰਟ ਕਰ ਸਕਦੇ ਹਨ। ਰੇਲਵੇ ਸਟੇਸ਼ਨ ਦੋਰਾਹਾ ’ਤੇ ਸਿੱਧੇ ਤੌਰ ’ਤੇ ਪਹੁੰਚਣ ਵਾਲੇ ਯਾਤਰੀਆਂ ਨੂੰ ਵਿਚਾਰਿਆ ਨਹੀਂ ਜਾਵੇਗਾ।
ਸ੍ਰੀ ਅਗਰਵਾਲ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਪ੍ਰਵਾਸੀ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਲਈ ਰੇਲ ਸਫ਼ਰ, ਭੋਜਨ, ਪਾਣੀ ਅਤੇ ਰੇਲਵੇ ਸਟੇਸ਼ਨ ਤੱਕ ਲਿਆਉਣ ਦਾ ਖ਼ਰਚਾ ਉਠਾਇਆ ਜਾ ਰਿਹਾ ਹੈ। ਰੇਲ ਚੜਾਉਣ ਤੋਂ ਪਹਿਲਾਂ ਹਰੇਕ ਯਾਤਰੀ ਦਾ ਮੈਡੀਕਲ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ।