ਸੀ ਬੀ ਐੱਸ ਈ ਦੇ ਵਿਦਿਆਰਥੀ ਜਿੱਥੇ ਹਨ ਉੱਥੇ ਹੀ ਬਾਕੀ ਪੇਪਰ ਦੇ ਸਕਣਗੇ
ਨਵੀਂ ਦਿੱਲੀ, 27 ਮਈ ( ਨਿਊਜ਼ ਪੰਜਾਬ) ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਨੇ 10ਵੀਂ ਅਤੇ 12ਵੀਂ ਦੇ ਬਾਕੀ ਵਿਸ਼ਿਆਂ ਦੀ ਪ੍ਰੀਖਿਆ ਦੇ ਸੰਬੰਧ ਵਿਚ ਜ਼ਰੂਰੀ ਐਲਾਨ ਕੀਤਾ ਹੈ। ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਡਾ. ਰਮੇਸ਼ ਪੋਖਰਿਆਲ ਨਿਸ਼ਾਂਕ ਵਲੋਂ ਅੱਜ ਸ਼ਾਮ ਇੱਕ ਵੈਬਿਨਾਰ ਰਾਹੀਂ ਐਲਾਨ ਕੀਤਾ ਗਿਆ ਕਿ ਕਰੋਨਾ ਵਾਇਰਸ ਤੋਂ ਬਚਾਅ ਲਈ, ਸੀਬੀਐਸਈ ਨੇ ਪਹਿਲਾਂ ਹੀ 10ਵੀਂ ਅਤੇ 12ਵੀਂ ਬੋਰਡ ਦੇ ਵਿਦਿਆਰਥੀਆਂ ਨੂੰ ਹੋਮ ਸੈਂਟਰ (ਜਿਸ ਸਕੂਲ ਤੋਂ ਉਹ ਪੜ੍ਹ ਰਹੇ ਹਨ) ਵਿਖੇ ਪ੍ਰੀਖਿਆ ਦੇਣ ਦੀ ਆਗਿਆ ਦੇ ਦਿੱਤੀ ਗਈ ਸੀ । ਹੁਣ ਇਹ ਫੈਸਲਾ ਲਿਆ ਗਿਆ ਹੈ ਕਿ ਬੱਚਿਆਂ ਨੂੰ ਉਨ੍ਹਾਂ ਦੇ ਗ੍ਰਹਿ ਰਾਜ ਵਿਚ ਪ੍ਰੀਖਿਆ ਦੇਣ ਦੀ ਸਹੂਲਤ ਵੀ ਦਿੱਤੀ ਜਾਵੇਗੀ। ਵਿਦਿਆਰਥੀ ਜਿੱਸ ਜਗ੍ਹਾ ਹੁਣ ਰਹਿ ਰਿਹਾ ਹੈ ਉੱਥੇ ਹੀ ਪੇਪਰ ਦੇ ਸਕੇਗਾ ।
ਨਿਸ਼ਾਂਕ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਵਿਦਿਆਰਥੀਆਂ ਨੂੰ ਲਾਭ ਮਿਲੇਗਾ ਜਿਹੜੇ ਕਿਸੇ ਹੋਰ ਸ਼ਹਿਰ ਵਿੱਚ ਪੜ੍ਹ ਰਹੇ ਸਨ ਜਾਂ ਹੋਸਟਲ ਵਿੱਚ ਰਹਿ ਰਹੇ ਸਨ ਅਤੇ ਲਾਕ ਡਾਊਨ ਚ ਆਪਣੇ ਘਰ ਵਾਪਸ ਆ ਗਏ ਸਨ। ਉਨ੍ਹਾਂ ਨੂੰ ਇਮਤਿਹਾਨ ਦੇਣ ਲਈ ਵਾਪਸ ਆਪਣੇ ਸਕੂਲ ਨਹੀਂ ਜਾਣਾ ਪਏਗਾ। ਉਹ ਆਪਣੇ ਸਕੂਲ ਨਾਲ ਗੱਲ ਕਰ ਸਕਦਾ ਹੈ ਅਤੇ ਆਪਣਾ ਕੇਂਦਰ ਉਸ ਸ਼ਹਿਰ ਵਿਚ ਪ੍ਰਾਪਤ ਕਰ ਸਕਦਾ ਹੈ ਜਿਥੇ ਉਸ ਦਾ ਘਰ ਹੈ ਜਾਂ ਉਹ ਹੁਣ ਜਿੱਥੇ ਰਹਿ ਰਹੇ ਹਨ।
ਇਸ ਸਬੰਧੀ ਨੋਟੀਫਿਕੇਸ਼ਨ ਜੂਨ ਦੇ ਪਹਿਲੇ ਹਫ਼ਤੇ ਜਾਰੀ ਕੀਤਾ ਜਾਏਗਾ ।