ਲੈਂਡ ਪੂਲਿੰਗ ਨੀਤੀ ਖਿਲਾਫ਼ ਸ਼੍ਰੋਮਣੀ ਅਕਾਲੀ ਦਲ ਦਾ ਧਰਨਾ ਅੱਜ

ਨਿਊਜ਼ ਪੰਜਾਬ

22 ਜੁਲਾਈ 2025

ਲੈਂਡ ਪੂਲਿੰਗ ਨੀਤੀ ਖਿਲਾਫ਼ ਸ਼੍ਰੋਮਣੀ ਅਕਾਲੀ ਦਲ ਵਲੋਂ ਅੱਜ ਮਿੰਨੀ ਸਕੱਤਰੇਤ ਦੇ ਬਾਹਰ ਇਕ ਵਿਸ਼ਾਲ ਧਰਨਾ ਦਿੱਤਾ ਜਾ ਰਿਹਾ ਹੈ। ਲੁਧਿਆਣਾ ਵਿਚ ਸਵੇਰ ਤੋਂ ਹੀ ਭਾਰੀ ਬਾਰਿਸ਼ ਹੋ ਰਹੀ ਹੈ, ਜਿਸ ਕਾਰਨ ਵਰਕਰਾਂ ਦੀ ਆਮਦ ਅਜੇ ਘੱਟ ਹੈ। ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੁਝ ਹੀ ਦੇਰ ਵਿਚ ਲੁਧਿਆਣਾ ਪਹੁੰਚ ਰਹੇ ਹਨ ਅਤੇ ਉਹ ਇੱਥੇ ਵਰਕਰਾਂ ਨੂੰ ਸੰਬੋਧਨ ਕਰਨਗੇ, ਜਿਸ ਕਾਰਨ ਪੁਲਿਸ ਵਲੋਂ ਵੀ ਮਿੰਨੀ ਸਕੱਤਰੇਤ ਦੇ ਬਾਹਰ ਵੱਡੇ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ।ਇਸ ਮੌਕੇ ਬਾਬਾ ਅਜੀਤ ਸਿੰਘ, ਹਰਜਿੰਦਰ ਸਿੰਘ (ਬੌਬੀ) ਗਰਚਾ, ਨੀਲਮ ਕੋਹਲੀ, ਪ੍ਰਿੰਸ, ਬੀਕੇ ਟਾਂਕ, ਗੁਰਦੀਪ ਸਿੰਘ ਲੀਲ, ਮਨਿੰਦਰ ਸਿੰਘ ਮਨੀ, ਬਲਵਿੰਦਰ ਡੁਗਲਚ, ਲਵਲੀ ਸੈਣੀ, ਸਤਵਿੰਦਰ ਸਿੰਘ ਮਠਾੜੂ, ਕੁਲਵੰਤ ਸਿੰਘ, ਸੰਜੀਵ ਇਕਲਾਆ, ਈਸ਼ਪ੍ਰੀਤ ਆਦਿ ਹਾਜ਼ਰ ਸਨ।