ਪੰਜਾਬ ਸਰਕਾਰ ਵੱਲੋਂ ਵਿਦੇਸ਼ਾਂ ਤੋਂ ਪਰਤਿਆ ਲਈ ਹੋਟਲਾਂ ਨਾਲੋਂ ਵੀ ਵਧੀਆ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ

-ਦੁਬਈ ਤੋਂ ਮੁੜੀ ਹਰਪ੍ਰੀਤ ਕੌਰ ਨੇ ਕਿਹਾ ”ਉਮੀਦ ਤੋਂ ਜਿਆਦਾ ਪ੍ਰਬੰਧ ਮਿਲੇ”
-ਵਿਦੇਸ਼ਾਂ ਤੋਂ ਮੁੜਨ ਵਾਲੇ ਲੋਕਾਂ ਲਈ 950 ਬਿਸਤਰਿਆਂ ਦੀ ਸਹੂਲਤ ਦਾ ਪ੍ਰਬੰਧ
-800 ਵਿਅਕਤੀਆਂ ਲਈ ਹੋਟਲਾਂ ਅਤੇ 150 ਵਿਅਕਤੀਆਂ ਲਈ ਸਰਕਾਰੀ ਇਮਾਰਤਾਂ ਵਿੱਚ ਕੀਤਾ ਪ੍ਰਬੰਧ-ਨੋਡਲ ਅਫ਼ਸਰ ਸੰਯਮ ਅਗਰਵਾਲ
ਲੁਧਿਆਣਾ, 21 ਮਈ ( ਨਿਊਜ਼ ਪੰਜਾਬ)-”ਪੰਜਾਬ ਸਰਕਾਰ ਵੱਲੋਂ ਕੋਵਿਡ 19 ਦੇ ਚੱਲਦਿਆਂ ਵਿਦੇਸ਼ਾਂ ਤੋਂ ਮੁੜਨ ਵਾਲੇ ਲੋਕਾਂ ਲਈ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਹੈ, ਜੋ ਕਿ ਉਸਦੀ ਉਮੀਦ ਤੋਂ ਕਿਤੇ ਜਿਆਦਾ ਵਧੀਆ ਹਨ। ਪੰਜਾਬ ਸਰਕਾਰ ਵੱਲੋਂ ਹੋਟਲਾਂ ਨਾਲੋਂ ਵੀ ਵਧੀਆ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।” ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ ਦੁਬਈ ਤੋਂ ਮੁੜੀ ਹਰਪ੍ਰੀਤ ਕੌਰ ਨੇ ਕੀਤਾ, ਜੋ ਕਿ ਇਸ ਵੇਲੇ ਪਾਰਕਰ ਹਾਊਸ (ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ) ਵਿਖੇ ਇਕਾਂਤਵਾਸ ਕੱਟ ਰਹੀ ਹੈ।
ਪਾਰਕਰ ਹਾਊਸ ਦਾ ਦੌਰਾ ਕਰਨ ਦੌਰਾਨ ਹਰਪ੍ਰੀਤ ਕੌਰ ਨੇ ਦੱਸਿਆ ਕਿ ਉਹ ਪਿੰਡ ਗੁੱਜਰਵਾਲ ਨਾਲ ਸੰਬੰਧਤ ਹੈ ਅਤੇ ਪਿਛਲੇ 7 ਸਾਲ ਤੋਂ ਦੁਬਈ ਵਿੱਚ ਵਰਕ ਪਰਮਿਟ ‘ਤੇ ਕੰਮ ਕਰ ਰਹੀ ਸੀ, ਪਰ ਕੋਵਿਡ 19 ਕਾਰਨ ਉਨ•ਾਂ ਦਾ ਰੋਜ਼ਗਾਰ ਚਲਾ ਗਿਆ ਅਤੇ ਉਹ ਹੁਣ ਵਾਪਸ ਆਪਣੇ ਪਿੰਡ ਆਈ ਹੈ। ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਉਹ ਇਕਾਂਤਵਾਸ ਦਾ ਸਮਾਂ ਬਤੀਤ ਕਰ ਰਹੀ ਹੈ ਪਰ ਉਹ ਇਥੇ ਮਿਲ ਰਹੀਆਂ ਸਹੂਲਤਾਂ ਤੋਂ ਸੰਤੁਸ਼ਟ ਹੈ। ਉਸਨੇ ਕਿਹਾ ਕਿ ਉਸਨੇ ਸੋਚਿਆ ਸੀ ਕਿ ਸ਼ਾਇਦ ਉਨ•ਾਂ ਨੂੰ ਪੰਜਾਬ ਪਹੁੰਚਣ ‘ਤੇ ਮਹਿੰਗੇ ਖਰਚੇ ‘ਤੇ ਹੋਟਲਾਂ ਆਦਿ ਵਿੱਚ ਰਹਿਣਾ ਪਵੇਗਾ ਪਰ ਸਰਕਾਰ ਵੱਲੋਂ ਸਰਕਾਰੀ ਇਮਾਰਤਾਂ ਵਿੱਚ ਮੁਹੱਈਆ ਕਰਵਾਈ ਸਹੂਲਤ ਵੀ ਬਹੁਤ ਵਧੀਆ ਹੈ। ਉਸਨੇ ਪੰਜਾਬ ਮੁੜਨ ਵਾਲੇ ਹੋਰ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਬੇਡਰ ਹੋ ਕੇ ਪੰਜਾਬ ਨੂੰ ਮੁੜਨ ਕਿਉਂਕਿ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਇਕਾਂਤਵਾਸ ਸਹੂਲਤ ਵਿੱਚ ਸਮੇਂ-ਸਮੇਂ ਸਿਰ ਖਾਣਾ, ਮੈਡੀਕਲ ਜਾਂਚ ਅਤੇ ਹੋਰ ਸਹੂਲਤਾਂ ਮਿਲ ਰਹੀਆਂ ਹਨ।
ਇਸੇ ਤਰ•ਾਂ ਦੁਬਈ ਤੋਂ ਹੀ ਮੁੜੇ ਵਿਦਿਆਰਥੀ ਰਾਹੁਲ ਗੁਲਾਟੀ ਅਤੇ ਕਾਮੇ ਹਰਵਿੰਦਰ ਸਿੰਘ ਨੇ ਵੀ ਪੰਜਾਬ ਸਰਕਾਰ ਵੱਲੋਂ ਵਿਦੇਸ਼ਾਂ ਤੋਂ ਮੁੜਨ ਵਾਲੇ ਲੋਕਾਂ ਲਈ ਕੀਤੇ ਗਏ ਪ੍ਰਬੰਧਾਂ ‘ਤੇ ਸੰਤੁਸ਼ਟੀ ਪ੍ਰਗਟ ਕੀਤੀ ਅਤੇ ਹੋਰਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਪ੍ਰਾਪਤ ਹਦਾਇਤਾਂ ਦੀ ਪਾਲਣਾ ਕਰਨ ਤਾਂ ਜੋ ਪੰਜਾਬ ਵਿੱਚ ਕੋਵਿਡ 19 ਬਿਮਾਰੀ ਨੂੰ ਜੜ•ੋਂ ਖਤਮ ਕੀਤਾ ਜਾ ਸਕੇ। ਇਸ ਮੌਕੇ ਹਾਜ਼ਰ ਇਸ ਇਕਾਂਤਵਾਸ ਸੈਂਟਰ ਦੇ ਨੋਡਲ ਅਫ਼ਸਰ-ਕਮ-ਸੰਯੁਕਤ ਕਮਿਸ਼ਨਰ ਨਗਰ ਨਿਗਮ ਸ੍ਰ. ਕੁਲਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਲੋਕ ਇਥੇ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਤੋਂ ਕਾਫੀ ਖੁਸ਼ ਹਨ। ਇਨ•ਾਂ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਰੋਜ਼ਾਨਾ ਤਿੰਨ ਵਾਰ ਵਧੀਆ ਖਾਣਾ ਦੇਣ ਦੇ ਨਾਲ-ਨਾਲ ਹੋਰ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਕੋਵਿਡ 19 ਦੇ ਨੋਡਲ ਅਫ਼ਸਰ ਅਤੇ ਵਧੀਕ ਕਮਿਸ਼ਨਰ ਨਗਰ ਨਿਗਮ ਸ੍ਰੀ ਸੰਯਮ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋ ਵਿਅਕਤੀ ਵੱਖ-ਵੱਖ ਦੇਸ਼ਾਂ ਵਿੱਚੋਂ ਵਾਪਸ ਪਰਤ ਰਹੇ ਹਨ, ਉਨ•ਾਂ ਨੂੰ ਇਕਾਂਤਵਾਸ ਵਿੱਚ ਰੱਖਣ ਲਈ ਜ਼ਿਲ•ਾ ਪ੍ਰਸਾਸ਼ਨ ਵੱਲੋਂ ਨਿੱਜੀ ਹੋਟਲਾਂ ਅਤੇ ਸਰਕਾਰੀ ਇਮਾਰਤਾਂ ਵਿੱਚ 950 ਬਿਸਤਰਿਆਂ ਦਾ ਪ੍ਰਬੰਧ ਕੀਤਾ ਗਿਆ ਹੈ। ਸਰਕਾਰੀ ਇਮਾਰਤਾਂ ਵਿੱਚ 150 ਕਮਰੇ ਦਾ ਪ੍ਰਬੰਧ ਪਾਰਕਰ ਹਾਊਸ ਅਤੇ ਕੈਰੋਂ ਕਿਸਾਨ ਘਰ (ਦੋਵੇਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਸਥਿਤ) ਵਿੱਚ ਕੀਤਾ ਗਿਆ ਹੈ। ਜਦਕਿ 800 ਬਿਸਤਰਿਆਂ ਦਾ ਪ੍ਰਬੰਧ ਵੱਖ-ਵੱਖ ਹੋਟਲਾਂ ਵਿੱਚ ਕੀਤਾ ਗਿਆ ਹੈ।
ਉਨ•ਾਂ ਦੱਸਿਆ ਕਿ ਹਾਲੇ ਤੱਕ ਇਹ ਲੋਕ ਪਾਰਕਰ ਹਾਊਸ, ਕੈਰੋਂ ਕਿਸਾਨ ਘਰ, ਮੈਰੀਟੋਰੀਅਸ ਵਿਦਿਆਰਥੀਆਂ ਦੇ ਸਕੂਲ ਸਥਿਤ ਕੋਵਿਡ ਕੇਅਰ ਸੈਂਟਰ ਅਤੇ ਨਿੱਜੀ ਹੋਟਲਾਂ ਵਿੱਚ ਆਪੋ-ਆਪਣੀ ਸਹੂਲਤ ਮੁਤਾਬਿਕ ਰੁਕੇ ਹੋਏ ਹਨ। ਅਗਲੇ ਦਿਨਾਂ ਦੌਰਾਨ ਹੋਰ ਵਿਅਕਤੀਆਂ ਦੇ ਮੁੜਨ ਦਾ ਸੰਭਾਵਨਾ ਹੈ। ਉਨ•ਾਂ ਦੱਸਿਆ ਕਿ 250 ਦੇ ਕਰੀਬ ਵਿਅਕਤੀ ਵਿਦੇਸ਼ਾਂ ਤੋਂ ਮੁੜ ਕੇ ਜ਼ਿਲ•ਾ ਲੁਧਿਆਣਾ ਵਿੱਚ ਆਉਣ ਵਾਲੇ ਹਨ। ਕੁਝ ਵਿਅਕਤੀ ਆਪਣੇ ਪਰਿਵਾਰਾਂ ਨਾਲ ਆ ਰਹੇ ਹਨ, ਇਸ ਕਰਕੇ ਜ਼ਿਲ•ਾ ਪ੍ਰਸਾਸ਼ਨ ਵੱਲੋਂ 1000 ਦੇ ਅੰਦਾਜ਼ੇ ਨਾਲ ਪ੍ਰਬੰਧ ਕੀਤੇ ਗਏ ਹਨ। ਜਿਆਦਾਤਰ ਵਿਅਕਤੀ ਦੁਬਈ, ਅਮਰੀਕਾ, ਕੈਨੇਡਾ, ਆਸਟਰੇਲੀਆ, ਯੂ. ਏ. ਈ. ਅਤੇ ਹੋਰ ਦੇਸ਼ਾਂ ਨਾਲ ਸੰਬੰਧਤ ਹਨ।
ਉਨ•ਾਂ ਦੱਸਿਆ ਕਿ ਜਦੋਂ ਇਹ ਵਿਅਕਤੀ ਆਉਣਗੇ ਤਾਂ ਇਨ•ਾਂ ਦੀ ਮੈਡੀਕਲ ਸਕਰੀਨਿੰਗ ਕੀਤੀ ਜਾਵੇਗੀ। ਜੇਕਰ ਉਨ•ਾਂ ਵਿੱਚ ਕੋਈ ਲੱਛਣ ਹੋਣਗੇ ਤਾਂ ਉਨ•ਾਂ ਦੇ ਨਮੂਨੇ ਲੈ ਕੇ ਨਤੀਜਿਆਂ ਦੀ ਉਡੀਕ ਕੀਤੀ ਜਾਵੇਗੀ। ਜਿੰਨ•ਾਂ ਵਿੱਚ ਲੱਛਣ ਨਾ ਹੋਣਗੇ ਉਨ•ਾਂ ਦੇ ਨਮੂਨੇ 14 ਦਿਨਾਂ ਦੇ ਇਕਾਂਤਵਾਸ ਉਪਰੰਤ ਹੋਟਲ ਜਾਂ ਸਰਕਾਰੀ ਇਮਾਰਤ ਵਿੱਚ ਹੀ ਲਏ ਜਾਣਗੇ। ਜੇਕਰ ਕੋਈ ਵਿਅਕਤੀ ਪਾਜ਼ੀਟਿਵ ਪਾਇਆ ਜਾਵੇਗਾ ਤਾਂ ਉਸ ਨੂੰ ਇਲਾਜ਼ ਲਈ ਸਿਵਲ ਹਸਪਤਾਲ ਜਾਂ ਜੱਚਾ ਬੱਚਾ ਹਸਪਤਾਲ ਨੇੜੇ ਵਰਧਮਾਨ ਮਿੱਲ ਭਰਤੀ ਕੀਤਾ ਜਾਵੇਗਾ। ਉਨ•ਾਂ ਸਪੱਸ਼ਟ ਕੀਤਾ ਕਿ ਵਿਦੇਸ਼ੋਂ ਮੁੜਨ ਵਾਲੇ ਹਰੇਕ ਵਿਅਕਤੀ ਨੂੰ 14 ਦਿਨ ਦਾ ਇਕਾਂਤਵਾਸ ਹੋਟਲ ਜਾਂ ਸਰਕਾਰੀ ਇਮਾਰਤ ਵਿੱਚ ਕਰਨਾ ਲਾਜ਼ਮੀ ਹੈ। ਜਦੋਂ ਉਨ•ਾਂ ਦੀਆਂ ਰਿਪੋਰਟਾਂ ਨੈਗੇਟਿਵ ਆਉਣਗੀਆਂ ਉਨ•ਾਂ ਨੂੰ ਉਦੋਂ ਹੀ ਉਨ•ਾਂ ਦੇ ਪਿੰਡਾਂ ਜਾਂ ਘਰਾਂ ਵਿੱਚ ਭੇਜਿਆ ਜਾਵੇਗਾ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਪਾਰਕਰ ਹਾਊਸ ਅਤੇ ਕੈਰੋਂ ਕਿਸਾਨ ਘਰ ਵਿੱਚ ਰਹਿਣ ਦਾ ਕਿਰਾਇਆ ਪ੍ਰਤੀ ਵਿਅਕਤੀ ਪ੍ਰਤੀ ਦਿਨ 500 ਰੁਪਏ ਅਤੇ 300 ਰੁਪਏ ਹੈ। ਜਿਸ ਵਿੱਚ ਤਿੰਨ ਸਮੇਂ ਦਾ ਖਾਣਾ ਸ਼ਾਮਿਲ ਹੋਵੇਗਾ। ਉਨ•ਾਂ ਦੱਸਿਆ ਕਿ ਜ਼ਿਲ•ਾ ਪ੍ਰਸਾਸ਼ਨ ਵੱਲੋਂ ਨਿੱਜੀ ਹੋਟਲਾਂ ਵਿੱਚ 2 ਤੋਂ 5 ਤਾਰਾ ਹੋਟਲਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਥੇ ਵੀ ਉਨ•ਾਂ ਨੂੰ ਅਦਾਇਗੀ ਅਧਾਰ ‘ਤੇ ਰਿਹਾਇਸ਼ ਮਿਲੇਗੀ। ਨਿੱਜੀ ਹੋਟਲਾਂ ਦਾ ਖਰਚਾ ਤਿੰਨ ਸਮੇਂ ਦੇ ਭੋਜਨ ਸਮੇਤ 1300 ਪ੍ਰਤੀ ਦਿਨ ਤੋਂ ਸ਼ੁਰੂ ਹੁੰਦਾ ਹੈ। ਇੱਕ ਪਰਿਵਾਰ ਦੇ ਦੋ ਵਿਅਕਤੀ ਇੱਕ ਕਮਰੇ ਵਿੱਚ ਰਹਿ ਸਕਦੇ ਹਨ। ਹੁਣ ਤੱਕ 20 ਹੋਟਲਾਂ ਵਿੱਚ ਕਮਰੇ ਮੁਹੱਈਆ ਕਰਾਉਣ ਲਈ ਜ਼ਿਲ•ਾ ਪ੍ਰਸਾਸ਼ਨ ਕੋਲ ਅਪਲਾਈ ਕੀਤਾ ਹੋਇਆ ਹੈ।