ਲੁਧਿਆਣਾ ਦੇ ਪਰਵਾਸੀ ਮਜ਼ਦੂਰ ਵਾਪਸ ਜਾਣ ਤੋਂ ਕਰਨ ਲਗੇ ਇਨਕਾਰ – ਮੁਸ਼ਕਲ ਨਾਲ ਹੋਈ ਅੱਜ ਗਿਣਤੀ ਪੂਰੀ – ਟਰੇਨ ਵਿੱਚ ਹੁਣ ਜਾਣਗੇ 1600 ਯਾਤਰੂ – ਪੜ੍ਹੋ ਵੇਰਵਾ

ਨਿਊਜ਼ ਪੰਜਾਬ 

ਲੁਧਿਆਣਾ , 21 ਮਈ – ਪੰਜਾਬ ਵਿੱਚੋ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਗ੍ਰਹਿ ਰਾਜ ਭੇਜਣ ਲਈ ਸਰਕਾਰਾਂ ਤੇਜ਼ ਹੋ ਰਹੀਆਂ ਹਨ ਪਰ ਜਾਣ ਵਾਲੇ ਮਜ਼ਦੂਰ ਹੁਣ ਦਿਲਚਸਪੀ ਘਟਾਉਣ ਲਗੇ ਹਨ | ਅੱਜ 12 ਟ੍ਰੇਨਾਂ ਤੇ ਲੁਧਿਆਣਾ ਦੇ ਪਰਵਾਸੀ ਮਜ਼ਦੂਰਾਂ ਨੂੰ ਭੇਜਣ ਲਈ ਜਿਲਾ ਪ੍ਰਸਾਸ਼ਨ ਨੂੰ ਗਿਣਤੀ ਪੂਰੀ ਕਰਨ ਲਈ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ , ਆਪਣੇ ਘਰਾਂ ਨੂੰ ਜਾਣ ਲਈ ਸਹਿਮਤੀ ਦੇਣ ਵਾਲੇ ਮਜ਼ਦੂਰਾਂ ਵਿੱਚੋ ਢਾਈ ਸੌ ਤੋਂ ਵੱਧ ਮਜ਼ਦੂਰ ਮੌਕੇ ਤੇ ਨਹੀਂ ਪੁੱਜੇ | ਸਮਝਿਆ ਜਾਂਦਾ ਕਿ ਅਜਿਹਾ ਲੁਧਿਆਣਾ ਵਿੱਚ ਫੈਕਟਰੀਆਂ ਚਾਲੂ ਹੋਣ ਕਾਰਨ ਹੋਇਆ ਹੈ ਅਤੇ ਆਉਂਦੇ ਦਿਨਾਂ ਵਿੱਚ ਜਾਣ ਵਾਲੇ ਪਰਵਾਸੀ ਮਜ਼ਦੂਰਾਂ ਦੀ ਗਿਣਤੀ ਘੱਟ ਸਕਦੀ ਹੈ |ਅੱਜ ਗਿਣਤੀ ਪੂਰੀ ਕਰਨ ਲਈ ਰੈਣ- ਬਸੇਰਿਆਂ ਵਿੱਚ ਰੱਖੇ ਮਜ਼ਦੂਰਾਂ ਜਿਨ੍ਹਾਂ ਜਾਣ ਲਈ ਨਾਮ ਨੋਟ ਕਰਵਾਏ ਹੋਏ ਸਨ ਪਰ ਉਨ੍ਹਾਂ ਦੀ ਹਾਲੇ ਵਾਰੀ ਨਹੀਂ ਸੀ ਆਈ ਨੂੰ ਲਿਉਣਾ ਪਿਆ | ਕਲ ਫੇਰ 12 ਟ੍ਰੇਨਾਂ ਲੁਧਿਆਣਾ ਤੋਂ ਜਾ ਰਹੀਆਂ ਹਨ ਜਿਨ੍ਹਾਂ ਵਿੱਚ ਡੱਬੇ ਵਧਣ ਨਾਲ ਹੁਣ 1200 ਦੀ ਥਾਂ 1600 ਪਰਵਾਸੀ ਮਜ਼ਦੂਰ ਭੇਜੇ ਜਾਣੇ ਹਨ ਜਿਨ੍ਹਾਂ ਦੀ ਗਿਣਤੀ 19000 ਤੋਂ ਵਧੇਰੇ ਹੈ | ਨਗਰ ਨਿਗਮ ਵਿੱਚ ਸਥਾਪਿਤ ਕੀਤੇ ਕਲ ਸੈਂਟਰ ਤੋਂ ਜਾਂ ਵਾਲੇ ਪਰਵਾਸੀ ਮਜ਼ਦੂਰਾਂ ਤੋਂ ਟਰੇਨ ਦਾ ਸਮਾਂ ਦੱਸ ਕੇ ਸਹਿਮਤੀ ਮੰਗੀ ਜਾ ਰਹੀ ਹੈ | 

ਟ੍ਰੇਨਾਂ ਦੀ ਲਿਸਟ ਜੋ 22 ਮਈ ਨੂੰ ਲੁਧਿਆਣਾ ਤੋਂ ਰਵਾਨਾ ਹੋਣਗੀਆਂ —-