ਨਿਊਜ਼ ਪੰਜਾਬ
5 ਜੁਲਾਈ 2025
ਪਂਜਾਬੀ ਕ੍ਰਿਕਟ ਐਸੋਸੀਏਸ਼ਨ(PCA) ਦੇ ਪ੍ਰਧਾਨ, ਜਨਰਲ ਸੈਕਟਰੀ ਅਤੇ ਵਾਇਸ ਪ੍ਰੈਸੀਡੈਂਟ ਲਈ ਚੋਣ ਕੀਤੀ ਗਈ ਹੈਈ ਜਿਸ ਵਿੱਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਨਵੀਂ ਟੀਮ ਚੁਣੀ ਗਈ ਹੈI ਜਿਸ ਦੇ ਵਿੱਚ ਅਮਰਜੀਤ ਸਿੰਘ ਮਹਿਤਾ ਨਵੇਂ ਪ੍ਰਧਾਨ ਚੁਣੇ ਗਏ, ਜਦਕਿ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਜਨਰਲ ਸੈਕਟਰੀ ਅਤੇ ਦੀਪਕ ਬਾਲੀ ਨੂੰ ਵਾਇਸ ਪ੍ਰੈਸੀਡੈਂਟ ਚੁਣਿਆ ਗਿਆ ਹੈI ਇਨ੍ਹਾਂ ਤਿੰਨੋ ਅਹੁਦਿਆਂ ਲਈ ਚੋਣ ਬਿਨ੍ਹਾਂ ਕਿਸੇ ਵਿਰੋਧ ਦੇ ਹੋਈ ਹੈ, ਕਿਉਂਕਿ ਇਹਨਾਂ ਦੇ ਖਿਲਾਫ਼ ਕਿਸੇ ਵੀ ਹੋਰ ਵਿਅਕਤੀ ਨੇ ਚੋਣਾਂ ਵਿੱਚ ਨਾਮਜ਼ਦ ਪੱਤਰ ਨਹੀਂ ਭਰੇ ਸਨI
