ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਤਹਿਤ AAP ਵੱਲੋਂ ਵੱਡਾ ਐਕਸ਼ਨ! ਇਨ੍ਹਾਂ 6 ਨੇਤਾਵਾਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਨਿਭਾਉਣਗੇ ਇਹ ਅਹਿਮ ਭੂਮਿਕਾ 

ਨਿਊਜ਼ ਪੰਜਾਬ

16 ਅਪ੍ਰੈਲ 2025

ਪੰਜਾਬ ਸਰਕਾਰ ਦਾ ਨਸ਼ੇ ਦੇ ਖ਼ਿਲਾਫ਼ ਅਭਿਆਨ ਜ਼ੋਰਾ ਸ਼ੋਰਾ ਤੇ ਚਾਲੂ ਹੈ । ਜਿਸ ਦੇ ਤਹਿਤ 15 ਅਪ੍ਰੈਲ ਨੂੰ ਆਮ ਆਦਮੀ ਪਾਰਟੀ ਵੱਲੋਂ “ਨਸ਼ਾ ਮੁਕਤੀ ਅਭਿਆਨ” ਦੇ ਅੰਤਗਤ ਪੰਜ ਜੋਨ ਲਈ ਜੋਨ ਕੋਆਰਡੀਨੇਟਰਾਂ ਦੀ ਨਿਯੁਕਤੀ ਅਤੇ ਨਸ਼ਾ ਮੁਕਤੀ ਮੋਰਚੇ ਲਈ ਇੱਕ ਮੁੱਖ ਬੁਲਾਰੇ ਦੀ ਘੋਸ਼ਣਾ ਕੀਤੀ ਹੈ।

ਬਲਤੇਜ ਪੰਨੂ ਨੂੰ ਨਸ਼ਾ ਮੁਕਤੀ ਮੋਰਚੇ ਦਾ ਮੁੱਖ ਬੁਲਾਰਾ ਬਣਾਇਆ ਗਿਆ ਹੈ, ਉਥੇ ਹੀ ਮਾਝਾ ਵਿੱਚ ਸੋਨੀਆ ਮਾਨ , ਦੁਆਬਾ ਵਿੱਚ ਨਯਨ ਛਾਬੜਾ, ਮਾਲਵਾ ਈਸਟ ਵਿੱਚ ਜਗਦੀਪ ਜੱਗਾ, ਮਾਲਵਾ ਵੈਸਟ ਵਿੱਚ ਚੁਸ਼ਪਿੰਦਰ ਚਹਲ ਅਤੇ ਮਾਲਵਾ ਸੈਂਟਰਲ ਵਿੱਚ ਸੁਖਜੀਤ ਸਿੰਘ ਢਿੱਲਵਾ ਨੂੰ ਜੋਨ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ।ਜਿਸ ਦੀ ਜਾਣਕਾਰੀ ‘ਆਪ’ ਵੱਲੋਂ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਵੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਨੇ ਲਿਖਿਆ ਹੈ- ”ਆਮ ਆਦਮੀ ਪਾਰਟੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਤਹਿਤ “ਨਸ਼ਾ ਮੁਕਤੀ ਮੋਰਚੇ” ਲਈ ਇੱਕ ਮੁੱਖ ਬੁਲਾਰੇ ਦੇ ਨਾਲ, ਹੇਠ ਲਿਖੇ ਜ਼ੋਨਾਂ ਲਈ ਪੰਜ ਕੋਆਰਡੀਨੇਟਰਾਂ ਦੀ ਨਿਯੁਕਤੀ ਦਾ ਐਲਾਨ ਕਰਦੀ ਹੈ।” ਨਾਲ ਹੀ ਇੱਕ ਨੋਟੀਫਿਕੇਸ਼ਨ ਵੀ ਸਾਂਝਾ ਕੀਤਾ ਹੈ।