ਪਟਿਆਲਾ’ਚ ਪਲਾਸਟਿਕ ਦਾ ਸਮਾਨ ਬਣਾਉਣ ਵਾਲੀ ਫੈਕਟਰੀ ਨੂੰ ਲੱਗੀ ਅੱਗ: ਸਾਰਾ ਸਮਾਨ ਸੜਕੇ ਸੁਆਹ, ਇਲਾਕੇ ‘ਚ ਦਹਿਸ਼ਤ 

ਨਿਊਜ਼ ਪੰਜਾਬ

ਪਟਿਆਲਾ,16 ਅਪ੍ਰੈਲ 2025

ਪਟਿਆਲਾ ‘ਚ ਪਲਾਸਟਿਕ ਦੀ ਫੈਕਟਰੀ’ ਚ ਸਵੇਰੇ 3 ਵਜੇ ਪੂਰੀ ਅੱਗ ਫੈਲ ਗਈ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਪੁੱਜੀਆਂ, ਕਈ ਘੰਟਿਆਂ ਦੀ ਕੜੀ ਮੁਸ਼ਕਤ ਤੋਂ ਬਾਅਦ ਅੱਗ ਉੱਤੇ ਕਾਬੂ ਪਾਇਆ ਗਿਆ।ਮਿਲੀ ਜਾਣਕਾਰੀ ਅਨੁਸਾਰ ਫੈਕਟਰੀ ਦੇ ਨੇੜੇ ਮੌਜੂਦ ਕਣਕ ਦੀ ਪੱਕੀ ਫਸਲ ਦਾ ਬਚਾਅ ਹੋ ਗਿਆ। ਨਹੀਂ ਤਾਂ ਇਹ ਅੱਗ ਹੋਰ ਤਬਾਹੀ ਮਚਾਉਂਦੀ। ਪਰ ਫੈਕਟਰੀ ਵਾਲਿਆਂ ਦਾ ਕਾਫੀ ਨੁਕਸਾਨ ਹੋ ਗਿਆ। ਪਲਾਸਟਿਕ ਦਾ ਦਾਣਾ ਤੇ ਫੈਕਟਰੀ ਦਾ ਹੋਰ ਸਮਾਨ ਸੜ ਕੇ ਸੁਆਹ ਹੋ ਗਿਆ। ਦੱਸ ਜਾ ਰਿਹਾ ਹੈ ਕਿ ਅੱਗ ਨਾਲ ਕਰੀਬ 2 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।